ਲੁਧਿਆਣਾ : ਹੱਥਾਂ ''ਚ ਖੰਜਰ ਲੈ ਸ਼ਰੇਆਮ ਕੀਤਾ ਮੌਤ ਦਾ ਤਾਂਡਵ, ਮੀਡੀਆ ਨੂੰ ਵੀ ਨਹੀਂ ਬਖਸ਼ਿਆ (ਤਸਵੀਰਾਂ)
Friday, Aug 11, 2017 - 03:05 PM (IST)

ਲੁਧਿਆਣਾ (ਹਿਤੇਸ਼) : ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ 'ਚ ਪਿਛਲੇ ਦਿਨੀਂ ਸ਼ਰੇਆਮ ਮੌਤ ਦਾ ਤਾਂਡਵ ਕਰਨ ਵਾਲੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਨੰਬਰ-4 ਦੇ ਇਲਾਕੇ 'ਚ ਬੀਤੇ ਦਿਨੀਂ ਰਾਤ ਦੇ ਸਮੇਂ ਕੁਝ ਲੋਕ ਹੁੱਲੜਬਾਜ਼ੀ ਕਰ ਰਹੇ ਸਨ। ਜਦੋਂ ਮੁਹੱਲੇ ਵਾਲਿਆਂ ਨੇ ਉਨ੍ਹਾਂ ਲੋਕਾਂ ਨੂੰ ਰੋਕਿਆ ਤਾਂ ਥੋੜ੍ਹੀ ਹੀ ਦੇਰ ਬਾਅਦ 8-10 ਹੁਲੱੜਬਾਜ਼ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਨ੍ਹਾਂ ਲੋਕਾਂ ਨੂੰ ਬਚਾਉਣ ਆਏ ਵਿਅਕਤੀਆਂ 'ਤੇ ਵੀ ਹੁੱਲੜਬਾਜ਼ਾਂ ਨੇ ਖੰਜਰ ਨਾਲ ਹਮਲਾ ਕਰ ਦਿੱਤਾ ਅਤੇ 4 ਦੇ ਕਰੀਬ ਲੋਕ ਇਸ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਿਰਫ ਇੰਨਾ ਹੀ ਨਹੀਂ, ਮੌਕੇ 'ਤੇ ਪੁੱਜੇ ਪੱਤਰਕਾਰਾਂ 'ਤੇ ਵੀ ਇਨ੍ਹਾਂ ਲੋਕਾਂ ਨੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ। ਫਿਲਹਾਲ ਪੁਲਸ ਨੇ ਉਕਤ ਸਾਰੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।