ਬੱਚਾ ਵੇਚਣ ਦੇ ਦੋਸ਼ ’ਚ ਦੋ ਚਚੇਰੀਆਂ ਭੈਣਾਂ ਸਣੇ ਤਿੰਨ ਅੌਰਤਾਂ ਨਾਮਜ਼ਦ
Thursday, Aug 02, 2018 - 03:07 AM (IST)

ਮੁੱਲਾਂਪੁਰ ਦਾਖਾ(ਕਾਲੀਆ)-ਥਾਣਾ ਦਾਖਾ ਦੀ ਪੁਲਸ ਨੇ ਮਨਸੂਰਾਂ ਬੇਗਮ ਪਤਨੀ ਮੁੰਨਾ ਪੁੱਤਰ ਸਰਵਣ ਵਾਸੀ ਤਲਵੰਡੀ ਖੁਰਦ ਦੇ ਬਿਆਨਾਂ ’ਤੇ ਮਾਂ ਤੋਂ ਬੱਚਾ ਖੋਹ ਕੇ ਵੇਚਣ ਦੇ ਦੋਸ਼ ’ਚ ਜਸਵੀਰ ਕੌਰ ਉਰਫ ਪਿੰਕੀ ਪਤਨੀ ਸਵ. ਨਛੱਤਰ ਸਿੰਘ, ਹਰਜੀਤ ਕੌਰ ਉਰਫ ਜੋਤੀ ਪਤਨੀ ਜਗਦੇਵ ਸਿੰਘ ਵਾਸੀ ਤਲਵੰਡੀ ਖੁਰਦ ਅਤੇ ਕਰਮਜੀਤ ਕੌਰ ਪਤਨੀ ਸੁਖਪਾਲ ਸਿੰਘ ਵਾਸੀ ਤਲਵੰਡੀ ਕਲਾਂ ਵਿਰੁੱਧ ਧਾਰਾ 307, 370, 120ਬੀ ਤਹਿਤ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੇ ਇਕ ਮਾਂ ਦੇ ਜਿਗਰ ਦੇ ਟੋਟੇ ਨੂੰ ਵੇਚ ਕੇ ਮੋਟੀ ਕਮਾਈ ਕਰਨ ਲਈ ਮਾਂ ਨੂੰ ਲਾਲਚ ਦੇ ਕੇ ਉਸ ਨੂੰ ਮਾਰਨ ਲਈ ਪਹਿਲਾਂ ਨਹਿਰ ’ਚ ਧੱਕਾ ਦਿੱਤਾ, ਜਦੋਂ ਉਹ ਡੁੱਬਣੋਂ ਬਚ ਗਈ ਤਾਂ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰ ਕੇ ਅਤੇ ਬੇਹੋਸ਼ ਕਰ ਕੇ ਉਸ ਦਾ ਬੱਚਾ ਅੌਰਤਾਂ ਲੈ ਕੇ ਫਰਾਰ ਹੋ ਗਈਆਂ ਅਤੇ ਬੱਚਾ ਬਾਹਰ ਕਿਸੇ ਨੂੰ ਵੇਚ ਦਿੱਤਾ। ਇਸ ਘਟਨਾ ਦੀ ਜਾਣਕਾਰੀ ਬੱਚੇ ਦੀ ਮਾਂ ਵੱਲੋਂ ਪਿੰਡ ਵਾਲਿਆਂ ਨੂੰ ਦੇਣ ’ਤੇ ਪਿੰਡ ਵਾਸੀਆਂ ਤੋਂ ਡਰਦਿਆਂ ਉਕਤ ਅੌਰਤਾਂ ਨੇ ਉਸ ਦਾ ਬੱਚਾ ਉਸ ਨੂੰ ਵਾਪਸ ਕਰ ਦਿੱਤਾ। ਜੇਕਰ ਇਸ ਘਟਨਾ ਦੀ ਭਿਣਕ ਪਿੰਡ ਵਾਸੀਆਂ ਨੂੰ ਨਾ ਮਿਲਦੀ ਤਾਂ ਮਾਂ ਦੇ ਜਿਗਰ ਦਾ ਟੋਟਾ ਹਮੇਸ਼ਾ ਲਈ ਮਾਂ ਤੋਂ ਦੂਰ ਹੋ ਜਾਣਾ ਸੀ।