ਕੈਂਸਰ ਪੀੜਤ ਮਾਂ ਨੂੰ ਮਿਲਣ ਬਾਰੇ ਕਹਿਣ ''ਤੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟ-ਮਾਰ

Friday, Jun 08, 2018 - 04:31 AM (IST)

ਖੰਨਾ(ਸੁਨੀਲ)-ਕੈਂਸਰ ਦੇ ਨਾਲ ਜੂਝਦੇ ਹੋਏ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਇਕ ਮਾਂ ਨੂੰ ਮਿਲਣ ਦੀ ਜਦੋਂ ਧੀ ਪਤੀ ਤੋਂ ਆਗਿਆ ਲੈਣ 'ਤੇ ਉਸ ਨੂੰ ਕੁੱਟ-ਮਾਰ ਦਾ ਸ਼ਿਕਾਰ ਹੋਣਾ ਪਿਆ। ਇੰਨਾ ਹੀ ਨਹੀਂ ਜ਼ਖ਼ਮੀ ਜਸਪ੍ਰੀਤ ਨੂੰ ਪਹਿਲਾਂ ਬੀਤੀ ਰਾਤ ਤੇ ਫਿਰ ਅੱਜ ਸਵੇਰੇ ਮੁੜ ਕੁੱਟਿਆ ਗਿਆ। ਪਰਿਵਾਰ ਵਾਲਿਆਂ ਦੀ ਸਹਾਇਤਾ ਨਾਲ ਜਸਪ੍ਰੀਤ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਘੁੰਗਰਾਲੀ ਰਾਜਪੂਤਾਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਉਣ ਉਪਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਹਸਪਤਾਲ 'ਚ ਜ਼ੇਰੇ ਇਲਾਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਲੱਗਭੱਗ 10 ਸਾਲ ਦਾ ਸਮਾਂ ਹੋ ਚੁੱਕਿਆ ਹੈ। ਹੁਣ ਜਦੋਂ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਤਾਂ ਉਸਨੇ ਆਪਣੇ ਪਤੀ ਅਵਤਾਰ ਸਿੰਘ ਕੋਲੋਂ ਆਪਣੀ ਮਾਂ ਨਾਲ ਮਿਲਣ ਦੀ ਇੱਛਾ ਜ਼ਾਹਿਰ ਕਰਦੇ ਹੋਏ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਜਾਣ ਦੀ ਗੱਲ ਕਹੀ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਮਾਂ ਨੂੰ ਕੈਂਸਰ ਹੈ ਅਤੇ ਉਹ ਕਾਫ਼ੀ ਦੇਰ ਤੋਂ ਉਸਨੂੰ ਮਿਲਣਾ ਚਾਹੁੰਦੀ ਹੈ। ਇੰਨਾ ਸੁਣਦੇ ਹੀ ਪਤੀ ਅੱਗ-ਬਬੂਲਾ ਹੋ ਉਠਿਆ ਅਤੇ ਉਸਨੇ ਉਸਨੂੰ ਵਾਲਾਂ ਤੋਂ ਘੜੀਸਦੇ ਹੋਏ ਬੁਰੀ ਤਰ੍ਹਾਂ ਕੱਟਿਆ ਅਤੇ ਘਰ 'ਚ ਹੀ ਰਹਿਣ ਦੇ ਨਿਰਦੇਸ਼ ਦਿੰਦੇ ਹੋਏ ਆਪਣੇ ਕੰਮ 'ਤੇ ਚਲਾ ਗਿਆ। ਜਦੋਂ ਇਸ ਸੰਬੰਧ 'ਚ ਉਸਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਸਨੇ ਕਦੇ ਵੀ ਨਾ ਹੀ ਤਾਂ ਆਪਣੀ ਪਤਨੀ ਨੂੰ ਪੇਕੇ ਜਾਣ ਤੋਂ ਰੋਕਿਆ ਅਤੇ ਨਾ ਹੀ ਕਦੇ ਕੁੱਟ-ਮਾਰ ਕੀਤੀ। ਉਹ ਜਾਣਬੁੱਝ ਕੇ ਉਸਦਾ ਅਕਸ ਖ਼ਰਾਬ ਕਰਨ ਲਈ ਝੂਠੀ ਬਿਆਨਬਾਜ਼ੀ ਕਰ ਰਹੀ ਹੈ।   
 


Related News