ਜੇਠਾਣੀ ਦੇ ਭਰਾ ਨੇ ਕੀਤਾ ਗੰਦਾ ਕੰਮ

03/11/2018 5:29:12 AM

ਲੁਧਿਆਣਾ (ਅਨਿਲ)-ਥਾਣਾ ਲਾਡੋਵਾਲ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਗੈਰਕੁਦਰਤੀ ਸੈਕਸ ਕਰਨ ਦਾ ਪਰਚਾ ਦਰਜ ਕੀਤਾ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵਰਿੰਦਰਪਾਲ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਮਝਫੱਗੂਵਾਲ ਦੀ ਰਹਿਣ ਵਾਲੀ 33 ਸਾਲਾਂ ਔਰਤ ਨੇ ਸ਼ਿਕਾਇਤ ਦਿੱਤੀ ਕਿ 27 ਫਰਵਰੀ ਨੂੰ ਉਹ ਆਪਣੇ ਘਰ ਵਿਚ ਬੈਠੀ ਸੀ। ਇਸੇ ਦੌਰਾਨ ਸਵੇਰੇ 11 ਵਜੇ ਦੇ ਕਰੀਬ ਉਸਦੀ ਜੇਠਾਣੀ ਦਾ ਭਰਾ ਬੱਗਾ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਪਿੰਡ ਫਤਿਹਪੁਰ ਗੁੱਜਰਾਂ ਘਰ ਵਿਚ ਆਇਆ। ਸ਼ਿਕਾਇਤਕਰਤਾ ਮੁਤਾਬਕ ਬੱਗਾ ਨੇ ਜ਼ਬਰਦਸਤੀ ਉਸ ਨਾਲ ਗੈਰਕੁਦਰਤੀ ਸੈਕਸ ਕੀਤਾ ਤੇ ਧਮਕੀਆਂ ਦਿੰਦਾ ਫਰਾਰ ਹੋ ਗਿਆ। ਪੀੜਤਾ ਨੇ ਆਪਣੇ ਪਤੀ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ 'ਤੇ ਥਾਣਾ ਲਾਡੋਵਾਲ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਬੱਗਾ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਔਰਤ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ।


Related News