ਬੈਂਕ ''ਚੋਂ ਡੀ. ਵੀ. ਆਰ. ਰਿਕਾਰਡਿੰਗ ਸਿਸਟਮ ਚੋਰੀ
Friday, Jan 26, 2018 - 07:12 AM (IST)
ਸੰਗਤ ਮੰਡੀ (ਮਨਜੀਤ)-ਪਿੰਡ ਰਾਏ ਕੇ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਫਾਈਵਰ ਪਰੂਫ਼ ਅਲਮਾਰੀ 'ਚ ਲੱਗੇ ਦੋ ਕੈਮਰੇ ਤੇ ਇਕ ਡੀ. ਵੀ. ਆਰ. ਰਿਕਾਰਡਿੰਗ ਸਿਸਟਮ ਨੂੰ ਚੋਰੀ ਕਰ ਲਿਆ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੈਂਕ ਦੇ ਅਕਾਊਂਟੈਂਟ ਭਾਰਤ ਭੂਸ਼ਣ ਨੇ ਨਾਮਾਲੂਮ ਚੋਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਚੋਰੀ ਹੋਏ ਸਾਮਾਨ ਦੀ ਕੁਲ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਪੁਲਸ ਵੱਲੋਂ ਮੁੱਦਈ ਦੇ ਬਿਆਨਾਂ 'ਤੇ ਨਾਮਾਲੂਮ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
