ਕਤਲ ਹੋਏ ਪਤੀ ਦੀ ਗਵਾਹੀ ਦੇਣ ਵਾਲੀ ਪਤਨੀ ਦਾ ਕੁਟਾਪਾ, 3 ਨਾਮਜ਼ਦ

Saturday, Jan 13, 2018 - 03:44 AM (IST)

ਮਾਨਸਾ(ਜੱਸਲ)-ਕਰੀਬ ਚਾਰ ਮਹੀਨੇ ਪਹਿਲਾਂ ਹੋਏ ਪਤੀ ਦੇ ਕਤਲ ਦੇ ਮਾਮਲੇ 'ਚ ਪਤਨੀ 'ਤੇ ਗਵਾਹੀ ਮੁਕਰਨ ਦਾ ਦਬਾਅ ਪਾਉਣ ਦੇ ਮਕਸਦ ਨਾਲ ਕੁਝ ਵਿਅਕਤੀਆਂ ਨੇ ਪਤਨੀ ਦੀ ਕੁੱਟਮਾਰ ਕੀਤੀ, ਜਿਸ ਨੂੰ ਜ਼ਖ਼ਮੀ ਹਾਲਤ 'ਚ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਰਦੂਲਗੜ੍ਹ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 8 ਸਤੰਬਰ 2017 ਨੂੰ ਪਿੰਡ ਬਰਨ ਦੇ ਸਰਪੰਚ ਜਗਰਾਜ ਸਿੰਘ ਦਾ ਖੇਤ 'ਚ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ, ਇਸ ਮਾਮਲੇ 'ਚ ਜਗਰਾਜ ਸਿੰਘ ਦੀ ਵਿਧਵਾ ਰਾਜਿੰਦਰ ਕੌਰ 'ਤੇ ਕੁਝ ਵਿਅਕਤੀ ਗਵਾਹੀ ਮੁਕਰਨ ਦਾ ਦਬਾਅ ਬਣਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਸਬੰਧੀ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਰਾਜਿੰਦਰ ਕੌਰ ਦੀ ਸ਼ਿਕਾਇਤ 'ਤੇ ਹਰਬੰਸ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ ਵਾਸੀ ਪਿੰਡ ਬਰਨ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਚੂਹੜੀਆ ਦੇ ਖਿਲਾਫ਼ ਧਾਰਾ 452, 323, 506, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News