ਪਤੀ-ਪਤਨੀ ਤੇ ਦੋ ਸਕੇ ਭਰਾ ਲੜਾਈ-ਝਗੜੇ ਦੇ ਮਾਮਲੇ ਵਿਚ ਨਾਮਜ਼ਦ

12/24/2017 3:00:09 AM

ਨਥਾਣਾ(ਜ. ਬ.)-ਸਥਾਨਕ ਪੁਲਸ ਨੇ ਪਿੰਡ ਗਿੱਦੜ ਤੋਂ ਪਤੀ-ਪਤਨੀ ਅਤੇ ਦੋ ਸਕੇ ਭਰਾਵਾਂ ਨੂੰ ਲੜਾਈ-ਝਗੜੇ ਦੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ। ਗੁਰਤੀਰਥ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗਿੱਦੜ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਸੁਖਪਾਲ ਕੌਰ ਪਤਨੀ ਗੁਰਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਲੜਕੇ ਸੰਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਗਿੱਦੜ ਨੇ ਉਸ ਦੀ ਪਿੰਡ ਗਿੱਦੜ ਵਿਖੇ ਕੁੱਟਮਾਰ ਕੀਤੀ। ਇਸ ਲੜਾਈ ਦਾ ਕਾਰਨ ਉਨ੍ਹਾਂ ਪੁਰਾਣਾ ਝਗੜਾ ਦੱਸਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਇਕ ਔਰਤ ਸਮੇਤ ਚਾਰ ਵਿਅਕਤੀਆਂ 'ਤੇ ਪਰਚਾ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ।


Related News