ਚੋਰ ਬੈਂਕ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ ਕਰਕੇ ਫਰਾਰ

Tuesday, Dec 19, 2017 - 12:11 AM (IST)

ਚੋਰ ਬੈਂਕ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ ਕਰਕੇ ਫਰਾਰ

ਅਬੋਹਰ(ਸੁਨੀਲ)—ਪਿੰਡ ਰਾਮਕੋਟ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਿ ਫਾਜ਼ਿਲਕਾ ਸੈਂਟ੍ਰਲ ਕੋ-ਆਪ੍ਰੇਟਿਵ ਬੈਂਕ ਲਿਮਟਿਡ ਵਿਚ ਧਾਵਾ ਬੋਲ ਕੇ ਉਥੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਜਦਕਿ ਚੋਰ ਬੈਂਕ ਵਿਚ ਰੱਖੀ ਸੇਫ ਨੂੰ ਤੋੜਣ ਵਿਚ ਅਸਫਲ ਰਹੇ। ਸਵੇਰੇ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਬੈਂਕ ਵਿਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਪ੍ਰਬੰਧਕ ਅਜੀਤ ਨਿਓਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਬੈਂਕ ਦੇ ਮੇਨਗੇਟ ਦਾ ਤਾਲਾ ਤੋੜ ਕੇ ਬੈਂਕ ਵਿਚ ਦਾਖਲ ਹੋਏ ਅਤੇ ਉਥੋਂ ਤਿੰਨ ਕੰਪਿਊਟਰ, 3 ਕੈਮਰੇ, 1 ਡੀ. ਵੀ. ਆਰ. ਚੋਰੀ ਕਰਕੇ ਲੈ ਗਏ। ਜਿਵੇਂ ਹੀ ਉਨ੍ਹਾਂ ਨੇ ਬੈਂਕ ਵਿਚ ਰੱਖੀ ਸੇਫ ਨੂੰ ਤੋੜਣ ਦਾ ਯਤਨ ਕੀਤਾ ਤਾਂ ਹੂਟਰ ਵਜਣ ਦੇ ਕਾਰਨ ਉਹ ਉਥੋਂ ਭੱਜ ਨਿਕਲੇ। ਦੱਸਿਆ ਜਾਂਦਾ ਹੈ ਕਿ ਬੈਂਕ ਦੀ ਸੇਫ ਵਿਚ ਕਰੀਬ 7 ਲੱਖ ਰੁਪਏ ਪਏ ਸਨ। ਅਜੀਤ ਨਿਓਲ ਨੇ ਦੱਸਿਆ ਕਿ ਇਨ੍ਹਾਂ ਚਲਾਕ ਚੋਰਾਂ ਨੇ ਬੈਂਕ ਵਿਚ ਲੱਗੇ ਕੈਮਰੇ ਤੇ ਡੀ. ਵੀ. ਆਰ. ਚੋਰੀ ਕਰ ਲਏ ਤਾਂ ਕਿ ਉਨ੍ਹਾਂ ਦਾ ਸੁਰਾਗ ਨਾ ਲਗ ਸਕੇ। 


Related News