ਹਥਿਆਰਾਂ ਦੀ ਨੋਕ ''ਤੇ ਨਕਾਬਪੋਸ਼ਾਂ ਨੇ ਡਿਊਟੀ ''ਤੇ ਜਾਂਦੇ ਦੀ ਖੋਹੀ ਬੰਦੂਕ

Saturday, Nov 25, 2017 - 03:10 AM (IST)

ਸੰਗਤ ਮੰਡੀ(ਮਨਜੀਤ)-ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਬੀਤੀ ਰਾਤ ਸੋਲਰ ਪੁਆਇੰਟ 'ਤੇ ਡਿਊਟੀ ਲਈ ਜਾ ਰਹੇ ਇਕ ਵਿਅਕਤੀ ਦੀ ਦੋ ਕਾਰ ਸਵਾਰ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ 12 ਬੋਰ ਰਾਈਫਲ ਡਬਲ ਬੈਰਲ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਕੀਰਤਨ ਸਿੰਘ ਪੁੱਤਰ ਜੰਗ ਸਿੰਘ ਵਾਸੀ ਰਾਏ ਨੇ ਲਿਖਤੀ ਦਰਖਾਸਤ ਦਿੱਤੀ ਹੈ ਕਿ ਉਹ ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਬਣੇ ਸੋਲਰ ਪੁਆਇੰਟ 'ਚ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਹੈ ਤੇ ਬੀਤੀ ਰਾਤ ਜਦ ਉਹ ਡਿਊਟੀ 'ਤੇ ਜਾਣ ਸਮੇਂ ਰਜਬਾਹੇ ਦੇ ਪੁਲ ਨਜ਼ਦੀਕ ਪਹੁੰਚਿਆ ਤਾਂ ਬਿਨਾਂ ਨੰਬਰੀ ਕਾਰ 'ਚ ਸਵਾਰ 2 ਵਿਅਕਤੀ ਉਸ ਦੀ 12 ਬੋਰ ਰਾਈਫ਼ਲ ਡਬਲ ਬੈਰਲ ਖੋਹ ਕੇ ਫਰਾਰ ਹੋ ਗਏ। ਉਸ ਨੇ ਕਿਹਾ ਕਿ ਉਕਤ ਦੋਵੇਂ ਵਿਅਕਤੀਆਂ ਦੇ ਰੁਮਾਲ ਨਾਲ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਦੇ ਹੱਥ 'ਚ 12 ਬੋਰ ਬੰਦੂਕ ਤੇ ਪਿਸਤੌਲ ਸੀ। ਪੁਲਸ ਨੇ ਮੁੱਦਈ ਦੇ ਬਿਆਨਾਂ 'ਤੇ ਉਕਤ ਦੋਵੇਂ ਨਕਾਬਪੋਸ਼ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News