ਭੈਣ ਨਾਲ ਛੇੜਛਾੜ ਕਰਦੇ ਨੌਜਵਾਨ ਨੂੰ ਰੋਕਣ ''ਤੇ ਕੀਤੀ ਕੁੱਟਮਾਰ

11/21/2017 4:37:32 AM

ਖੰਨਾ(ਸੁਨੀਲ)– ਮਾਂ ਨਾਲ ਘਰੋਂ ਸਬਜ਼ੀ ਖਰੀਦਣ ਗਈ ਇਕ ਲੜਕੀ ਨਾਲ ਛੇੜਛਾੜ ਕਰਦੇ ਨੌਜਵਾਨ ਨੂੰ ਰੋਕਣ 'ਤੇ ਮਾਂ ਅਤੇ ਭਰਾ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਲੜਕੀ ਦੇ ਰਿਸ਼ਤੇਦਾਰੀ 'ਚ ਭਰਾ ਰਾਹੁਲ ਪੁੱਤਰ ਜਯੋਤੀ ਵਾਸੀ ਖੰਨਾ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਖਰੀਦਦਾਰੀ ਕਰ ਰਿਹਾ ਸੀ ਤਾਂ ਉਥੇ ਹੀ ਉਸਦੀ ਰਿਸ਼ਤੇਦਾਰੀ 'ਚ ਲਗਦੀ ਭੈਣ ਅਤੇ ਉਸਦੀ ਮਾਂ ਸਬਜ਼ੀ ਖਰੀਦ ਕੇ ਘਰ ਨੂੰ ਆ ਰਹੀਆਂ ਸਨ, ਜਿਵੇਂ ਹੀ ਉਹ ਦੋਵੇਂ ਘਰ ਨੇੜੇ ਪੁੱਜੀਆਂ ਤਾਂ ਉਥੇ ਪਹਿਲਾਂ ਤੋਂ ਹੀ ਖੜ੍ਹਾ ਮੁਹੱਲੇ ਦਾ ਹੀ ਇਕ ਨੌਜਵਾਨ ਉਸਦੀ ਭੈਣ ਦੇ ਨਾਲ ਛੇੜਛਾੜ ਕਰਨ ਲਗਾ। ਇਹ ਵੇਖ ਕੇ ਉਸਨੇ ਨੌਜਵਾਨ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਬਿਨਾਂ ਕਿਸੇ ਗਲਬਾਤ ਤੋਂ ਉਸ ਨਾਲ ਭਿੜ ਗਿਆ। ਰਾਹੁਲ ਨੇ ਦੱਸਿਆ ਕਿ ਐਨੇ 'ਚ ਉਸਦੇ ਹੋਰ ਸਾਥੀ ਵੀ ਉਥੇ ਆ ਗਏ, ਜਿਨ੍ਹਾਂ ਕਿਸੇ ਲੋਹੇ ਦੇ ਤੇਜ਼ਧਾਰ ਹਥਿਆਰ ਦੇ ਨਾਲ ਉਸ 'ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਸਦੀ ਮਾਸੀ ਗੀਤਾ ਜਦੋਂ ਉਸਦੇ ਬਚਾਅ ਲਈ ਆਈ ਤੇ ਉਨ੍ਹਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। 


Related News