ਡਿਊਟੀ ''ਤੇ ਤਾਇਨਾਤ ਏ. ਐੱਸ. ਆਈ. ਸਮੇਤ 2 ਪੁਲਸ ਕਰਮਚਾਰੀਆਂ ''ਤੇ ਕੀਤਾ ਦਾਤਰ ਨਾਲ ਹਮਲਾ

Thursday, Oct 05, 2017 - 06:51 AM (IST)

ਡਿਊਟੀ ''ਤੇ ਤਾਇਨਾਤ ਏ. ਐੱਸ. ਆਈ. ਸਮੇਤ 2 ਪੁਲਸ ਕਰਮਚਾਰੀਆਂ ''ਤੇ ਕੀਤਾ ਦਾਤਰ ਨਾਲ ਹਮਲਾ

ਕਪੂਰਥਲਾ(ਭੂਸ਼ਣ)-ਫੁਹਾਰਾ ਚੌਕ 'ਚ ਉਸ ਸਮੇਂ ਹਾਲਾਤ ਤਣਾਅ ਭਰੇ ਹੋ ਗਏ ਜਦੋਂ ਧਰਨੇ ਦੌਰਾਨ ਰੋਕੇ ਟ੍ਰੈਫਿਕ ਕਾਰਨ ਸੁਲਤਾਨਪੁਰ ਲੋਧੀ ਮਾਰਗ 'ਤੇ ਜਾਣ ਤੋਂ ਰੋਕਣ 'ਤੇ 2 ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਵੇਂ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ। ਉਥੇ ਹੀ ਪੁਲਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋਵਾਂ ਮੁਲਜ਼ਮਾਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਕੇ ਸੀ. ਆਈ. ਏ. ਸਟਾਫ (ਕਪੂਰਥਲਾ) ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਮੁਲਜ਼ਮ ਇਕ ਵੱਡੇ ਲੁਟੇਰਾ ਗਿਰੋਹ ਦੇ ਮੈਂਬਰ ਨਿਕਲੇ ਜਿਨ੍ਹਾਂ ਨੇ ਕਪੂਰਥਲਾ ਸ਼ਹਿਰ  ਦੇ ਸੁਲਤਾਨਪੁਰ ਲੋਧੀ ਮਾਰਗ, ਕਾਂਜਲੀ ਮਾਰਗ ਅਤੇ ਸੁਭਾਨਪੁਰ ਮਾਰਗ 'ਤੇ ਮੋਬਾਇਲ ਖੋਹਣ ਦੀਆਂ 9 ਵਾਰਦਾਤਾਂ ਦਾ ਖੁਲਾਸਾ ਕੀਤਾ ਹੈ  ਤੇ ਉਹ ਅੱਜ ਵੀ ਅੰਮ੍ਰਿਤਸਰ ਤੋਂ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਨਾਂ ਵਿਕਰਮਜੀਤ ਸਿੰਘ ਪੁੱਤਰ ਗੱਜਣ ਸਿੰਘ ਨਿਵਾਸੀ ਪਿੰਡ ਬਲ, ਜ਼ਿਲਾ ਤਰਨਤਾਰਨ ਅਤੇ ਅਮੋਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ  ਨਿਵਾਸੀ ਚਾਟੀਵਿੰਡ, ਜ਼ਿਲਾ ਤਰਨਤਾਰਨ ਦੱਸਿਆ। ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।  


Related News