ਸੇਲਜ਼ਮੈਨ ਪੌਣੇ ਅੱਠ ਲੱਖ ਰੁਪਏ ਲੈ ਕੇ ਫਰਾਰ, ਕੇਸ ਦਰਜ

Saturday, Sep 09, 2017 - 07:33 AM (IST)

ਸੇਲਜ਼ਮੈਨ ਪੌਣੇ ਅੱਠ ਲੱਖ ਰੁਪਏ ਲੈ ਕੇ ਫਰਾਰ, ਕੇਸ ਦਰਜ

ਤਰਨਤਾਰਨ(ਪਨੂੰ)-ਰਣਜੀਤ ਸਿੰੰਘ ਪੁੱਤਰ ਪਿਆਰਾ ਸਿੰਘ ਵੱਲੋਂ ਇਹ ਦਰਖਾਸਤ ਦਿੱਤੀ ਗਈ ਸੀ ਕਿ ਉਹ ਮੈਸਰਜ਼ ਸੰਧੂ ਆਟੋ ਮੋਬਾਇਲ ਅੰਮ੍ਰਿਤਸਰ ਰੋਡ ਭਿੱਖੀਵਿੰਡ ਦਾ ਮਾਲਕ ਹੈ। ਪ੍ਰਕਾਸ਼ ਸਿੰਘ ਉਸ ਕੋਲ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ ਤੇ ਵੇਚੇ ਹੋਏ ਟਰੈਕਟਰਾਂ ਦੀਆਂ ਕਿਸ਼ਤਾਂ ਇਕੱਠੀਆਂ ਕਰਦਾ ਸੀ। ਉਸ ਨੇ ਵੱਖ-ਵੱਖ ਗਾਹਕਾਂ ਕੋਲੋਂ ਕਰੀਬ 7 ਲੱਖ 77 ਹਜ਼ਾਰ ਰੁਪਏ ਲੈ ਲਏ ਪਰ ਇਹ ਰਕਮ ਫਰਮ 'ਚ ਜਮ੍ਹਾ ਨਹੀਂ ਕਰਵਾਈ ਤੇ ਰਕਮ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਗੁਰਦੀਪ ਸਿੰਘ ਨੇ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News