ਵਿਆਹੁਤਾ ਨੂੰ ਵਿਆਹ ਦਾ ਲਾਰਾ ਲਾ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ''ਚ ਮੁਕੱਦਮਾ ਦਰਜ

09/08/2017 4:44:42 AM

ਮੁੱਲਾਂਪੁਰ ਦਾਖਾ(ਸੰਜੀਵ)-ਫਿਲੌਰ ਨਜ਼ਦੀਕ ਪਿੰਡ ਦੀ ਰਹਿਣ ਵਾਲੀ ਵਿਆਹੁਤਾ ਦੇ ਬਿਆਨਾਂ 'ਤੇ ਥਾਣਾ ਦਾਖਾ ਦੀ ਪੁਲਸ ਨੇ ਵਿਆਹ ਦਾ ਲਾਰਾ ਲਾ ਕੇ ਸਰੀਰਕ ਸਬੰਧ ਬਣਾਉਣ ਦੇ ਕਥਿਤ ਦੋਸ਼ 'ਚ ਅੰਮ੍ਰਿਤਪਾਲ ਸਿੰਘ ਉਰਫ ਹਨੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੌਕੀਮਾਨ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਦਾਖਾ ਦੀ ਐੱਸ. ਆਈ. ਰਵਿੰਦਰ ਕੌਰ ਨੇ ਦੱਸਿਆ ਪੀੜਤ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਜਗਜੀਤ ਸਿੰਘ ਪੁੱਤਰ ਤਲਵਣ ਸਿੰਘ ਵਾਸੀ ਪਿੰਡ ਪਮਾਲ ਨਾਲ ਕਰੀਬ 2 ਸਾਲ ਪਹਿਲਾਂ ਹੋਇਆ ਸੀ ਅਤੇ ਪਤੀ ਨਾਲ ਅਣਬਣ ਹੋਣ ਕਾਰਨ ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਆਪਣੀ ਮਾਸੀ ਦੀ ਲੜਕੀ ਨੂੰ ਮਿਲਣ ਲਈ ਪਿੰਡ ਚੌਕੀਮਾਨ ਆਈ ਸੀ ਤਾਂ ਉਥੇ ਉਸ ਦੀ ਮੁਲਾਕਾਤ ਅੰਮ੍ਰਿਤਪਾਲ ਸਿੰਘ ਉਰਫ ਹਨੀ ਨਾਲ ਹੋਈ, ਜਿਸ ਨੇ ਗੱਲਬਾਤ ਉਪਰੰਤ ਮੇਰਾ ਫੋਨ ਨੰਬਰ ਲੈ ਲਿਆ ਅਤੇ ਫਿਰ ਉਸ ਨੇ ਮੈਨੂੰ ਗੱਲਬਾਤ ਕਰਨ ਲਈ ਆਪਣੇ ਕੋਲੋਂ ਮੋਬਾਇਲ ਦੀ ਸਿਮ ਦੇ ਦਿੱਤੀ ਅਤੇ ਫੋਨ 'ਤੇ ਲਗਾਤਾਰ ਗੱਲਬਾਤ ਕਰਨ ਲੱਗਾ। ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੇਰੇ ਨਾਲ ਵਿਆਹ ਕਰੇਗਾ, ਜਿਸ ਕਾਰਨ ਅਸੀਂ ਇਕ-ਦੂਸਰੇ ਦੇ ਨਜ਼ਦੀਕ ਆ ਗਏ ਅਤੇ ਵਿਆਹ ਦਾ ਲਾਰਾ ਲਾ ਕੇ ਕਥਿਤ ਦੋਸ਼ੀ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ 3 ਸਤੰਬਰ ਨੂੰ ਅੰਮ੍ਰਿਤਪਾਲ ਸਿੰਘ ਆਪਣੇ ਦੋਸਤ ਸੁਖਪ੍ਰੀਤ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਮੈਨੂੰ ਮੇਰੇ ਘਰ ਤੋਂ ਪਿੰਡ ਚੌਕੀਮਾਨ ਲੈ ਆਇਆ, ਜਿਥੇ ਉਸ ਨੇ ਮੇਰੇ ਨਾਲ ਫਿਰ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਦੋ ਰਾਤਾਂ ਸੁਖਪ੍ਰੀਤ ਸਿੰਘ ਦੇ ਘਰ ਰੱਖ ਕੇ ਵੀ ਸਬੰਧ ਬਣਾਉਂਦਾ ਰਿਹਾ ਅਤੇ ਫਿਰ ਉਹ ਮੈਨੂੰ ਮੋਟਰਸਾਈਕਲ 'ਤੇ ਬਿਠਾ ਕੇ ਸੋਹੀਆ ਪਿੰਡ ਛੱਡ ਆਇਆ ਅਤੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।


Related News