''ਨਕਲੀ ਕਿਨਰਾਂ ਵੱਲੋਂ ਕੀਤੀ ਜਾ ਰਹੀ ਜ਼ਬਰਦਸਤੀ ਵਸੂਲੀ ਤੇ ਭੀਖ ਮੰਗਣ ''ਤੇ ਨੱਥ ਕੱਸੇ ਪੁਲਸ''

Thursday, Aug 31, 2017 - 04:01 AM (IST)

ਲੁਧਿਆਣਾ(ਵਿਪਨ)-ਰੇਲਵੇ ਰੋਡ ਗੁਰੂ ਨਾਨਕ ਦੇਵ ਮਾਰਕੀਟ ਵਿਚ ਆਯੋਜਿਤ ਇਕ ਬੈਠਕ ਦੌਰਾਨ ਸ਼ਿਵ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਮੁੱਖ ਚੌਰਾਹਿਆਂ 'ਤੇ ਟ੍ਰੈਫਿਕ ਸਿਗਨਲ ਲਾਲ ਹੋਣ 'ਤੇ ਉਥੇ ਰੁਕੇ ਵਾਹਨ ਚਾਲਕਾਂ ਤੋਂ ਕਿੰਨਰਾਂ ਦਾ ਭੇਸ ਧਾਰ ਕੇ ਗੈਰ ਸਮਾਜੀ ਅਨਸਰਾਂ (ਨਕਲੀ ਕਿੰਨਰਾਂ) ਵੱਲੋਂ ਕੀਤੀ ਜਾ ਰਹੀ ਜ਼ਬਰਦਸਤੀ ਵਸੂਲੀ ਤੇ ਸਰੀਰ ਦੇ ਜ਼ਖਮ ਦਿਖਾ ਕੇ ਭੀਖ ਮੰਗਣ ਵਾਲੇ ਲੋਕਾਂ 'ਤੇ ਨੱਥ ਕੱਸਣ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਸੁਸਾਇਟੀ ਪ੍ਰਧਾਨ ਬਿੱਟੂ ਗੁੰਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਨਗਰ ਦੇ ਪ੍ਰਮੁੱਖ ਚੌਕਾਂ 'ਤੇ ਨਕਲੀ ਕਿੰਨਰਾਂ ਵੱਲੋਂ ਨਾਜਾਇਜ਼ ਵਸੂਲੀ ਕੀਤੇ ਜਾਣ 'ਤੇ ਪੁਲਸ ਨੱਥ ਕੱਸੇ ਅਤੇ ਉਨ੍ਹਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਕੇ ਵਾਹਨ ਚਾਲਕਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਉਨ੍ਹਾਂ ਨੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਹਰ ਚੌਰਾਹੇ 'ਤੇ ਤਾਇਨਾਤ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਸਖਤ ਆਦੇਸ਼ ਜਾਰੀ ਕਰ ਕੇ ਉਥੇ ਆਲੇ ਦੁਆਲੇ ਮੰਡਰਾਉਣ ਵਾਲੇ ਭਿਖਾਰੀਆਂ ਤੇ ਜ਼ਬਰਦਸਤੀ ਵਸੂਲੀ ਕਰਨ ਵਾਲੇ ਨਕਲੀ ਕਿੰਨਰਾਂ ਨੂੰ ਕਾਬੂ ਕਰੇ ਕਿਉਂਕਿ ਜੇਕਰ ਕੋਈ ਰਾਹਗੀਰ ਇਨ੍ਹਾਂ ਪੈਸੇ ਨਹੀਂ ਦਿੰਦਾ ਤਾਂ ਇਹ ਸ਼ਰੇਆਮ ਉਸ ਨਾਲ ਮਾੜੀ ਭਾਸ਼ਾ ਦੀ ਵਰਤੋਂ ਕਰ ਕੇ ਬਦਸਲੂਕੀ ਕਰਦੇ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ 'ਤੇ ਮੁੱਕੇ ਤੱਕ ਮਾਰਦੇ ਹਨ। ਅਜਿਹੇ ਲੋਕਾਂ 'ਤੇ ਨੱਥ ਕੱਸ ਕੇ ਵਾਹਨ ਚਾਲਕਾਂ ਤੋਂ ਹੋਣ ਵਾਲੀ ਜ਼ਬਰਦਸਤੀ ਵਸੂਲੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਸ਼੍ਰੀ ਗੁੰਬਰ ਨੇ ਨਗਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਭਾਵੁਕ ਹੋ ਕੇ ਅਜਿਹੇ ਲੋਕਾਂ ਨੂੰ ਭੀਖ ਦੇਣ ਤੋਂ ਗੁਰੇਜ਼ ਕਰਨ। ਇਸ ਮੌਕੇ ਚੇਅਰਮੈਨ ਅਸ਼ਵਨੀ ਤ੍ਰੇਹਨ, ਸੀਨੀਅਰ ਉਪ ਪ੍ਰਧਾਨ ਰਾਜੇਸ਼ ਕੁਮਾਰ ਹੈਪੀ, ਉਪ ਪ੍ਰਧਾਨ ਰਾਜ ਕੁਮਾਰ ਗੁੰਬਰ, ਵਾਈਸ ਚੇਅਰਮੈਨ ਰਾਮ ਚੰਦਰ ਬੰਗਾਲੀ, ਜਨ. ਸਕੱਤਰ ਕੇਦਾਰ ਚੌਧਰੀ, ਸਕੱਤਰ ਰਾਕੇਸ਼ ਗੋਲਡੀ, ਜਤਿੰਦਰ ਸਿੰਘ ਬੰਟੀ ਸ਼ਾਮ ਲਾਲ ਜੱਗੀ, ਅਜੇ ਸ਼ਰਮਾ ਤੇ ਹੋਰ ਵੀ ਮੌਜੂਦ ਸਨ।


Related News