ਧੋਖੇ ਨਾਲ ਦੂਜਾ ਵਿਆਹ ਕਰ ਕੇ ਪਤਨੀ ਨਾਲ ਜ਼ਬਰਨ ਕੀਤਾ ਗੈਰ-ਕੁਦਰਤੀ ਸੈਕਸ

07/22/2017 6:36:59 AM

ਲੁਧਿਆਣਾ(ਪੰਕਜ)-ਪਹਿਲੀ ਪਤਨੀ ਦੇ ਨਾਲ ਅਦਾਲਤ ਵਿਚ ਚੱਲ ਰਹੇ ਕੇਸ ਦੇ ਬਾਵਜੂਦ ਆਪਣੇ ਆਪ ਨੂੰ ਕੁਆਰਾ ਦੱਸ ਕੇ ਲੜਕੀ ਨਾਲ ਵਿਆਹ ਰਚਾਉਣ ਅਤੇ ਜਬਰਨ ਸੈਕਸ ਅਤੇ ਗੈਰ-ਕੁਦਰਤੀ ਸੈਕਸ ਕਰਨ ਵਾਲੇ ਪਤੀ ਖਿਲਾਫ ਮਾਡਲ ਟਾਊਨ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਾਡਲ ਟਾਊਨ ਨਿਵਾਸੀ ਪੀੜਤਾ ਨੇ ਦੱਸਿਆ ਕਿ ਫੇਜ਼-1 ਦੁੱਗਰੀ ਨਿਵਾਸੀ ਕੁਣਾਰਕ ਸ਼ਰਮਾ ਸਾਲ 2013 ਵਿਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਨ੍ਹਾਂ ਦੇ ਘਰ ਆਇਆ ਅਤੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ। ਪੀੜਤਾ ਦੇ ਮਾਤਾ-ਪਿਤਾ ਨੇ ਦੋਸ਼ੀਆਂ ਦੀਆਂ ਗੱਲਾਂ ਵਿਚ ਆ ਕੇ ਵਿਆਹ ਤੈਅ ਕਰ ਦਿੱਤਾ, ਜਿਸ 'ਤੇ ਦੋਸ਼ੀ ਨੇ ਧੂਮਧਾਮ ਨਾਲ ਵਿਆਹ ਕਰ ਕੇ ਲੱਖਾਂ ਰੁਪਏ ਵਿਅਰਥ ਖਰਚ ਕਰਨ ਦੀ ਬਜਾਏ ਸਾਦਾ ਵਿਆਹ ਕਰਨ ਅਤੇ ਖਰਚ ਕੀਤੀ ਜਾਣ ਵਾਲੀ ਰਕਮ ਨਕਦ ਉਨ੍ਹਾਂ ਨੂੰ ਦੇਣ ਦੀ ਗੱਲ ਕਹੀ। ਇਸ 'ਤੇ ਪੀੜਤਾ ਦਾ ਪਰਿਵਾਰ ਤਿਆਰ ਹੋ ਗਿਆ ਅਤੇ ਦੋਵਾਂ ਦਾ ਘਰ ਵਿਚ ਹੀ ਸਾਦਾ ਵਿਆਹ ਕਰ ਕੇ 15 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਦੇ ਦਿੱਤੇ। ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਨਾਲ ਲੈ ਕੇ ਵੱਖ-ਵੱਖ ਥਾਵਾਂ 'ਤੇ ਘੁਮਾਉਂਦਾ ਰਿਹਾ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਜਦੋਂ ਉਹ ਘੁੰਮਣ ਗਏ ਤਾਂ ਪੀੜਤਾ ਨੇ ਆਪਣੇ ਪਤੀ ਦਾ ਅਚਾਨਕ ਮੋਬਾਇਲ ਚੈੱਕ ਕੀਤਾ। ਇਸ 'ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਸ ਦਾ ਪਤੀ ਨਾ ਸਿਰਫ ਪਹਿਲਾਂ ਵਿਆਹਿਆ ਹੋਇਆ ਸੀ, ਬਲਕਿ ਪਹਿਲੀ ਪਤਨੀ ਤੋਂ ਉਸ ਦਾ ਇਕ ਬੱਚਾ ਵੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਆਪਣੇ ਪਤੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਿਨਾਂ ਉਸ ਦੀ ਮਰਜ਼ੀ ਦੇ ਅਤੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ। ਨਾਲ ਹੀ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਸ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੈਂਗਸਟਰਾਂ ਤੋਂ ਮਰਵਾ ਦੇਵੇਗਾ। ਇਸ ਤੋਂ ਬਾਅਦ ਪੀੜਤਾ ਆਪਣੇ ਘਰ ਆ ਗਈ। ਇਕ ਦਿਨ ਜਦੋਂ ਉਸ ਦੀ ਭੈਣ ਆਪਣੀ ਦੋਸਤ ਦੇ ਨਾਲ ਕਾਰ ਵਿਚ ਜਾ ਰਹੀ ਸੀ ਤਾਂ ਦੋਸ਼ੀ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਸੜਕ ਦੇ ਵਿਚਕਾਰ ਰੋਕ ਲਿਆ, ਜਿਸ ਦੀ ਖ਼ਬਰ ਜਦੋਂ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਨੂੰ ਲੱਗੀ ਤਾਂ ਉਹ ਵੀ ਉਥੇ ਪੁੱਜ ਗਏ, ਜਿਨ੍ਹਾਂ ਨੂੰ ਦੇਖ ਕੇ ਅੱਗ ਬਬੂਲਾ ਹੋਏ ਦੋਸ਼ੀ ਕੁਣਾਰਕ ਨੇ ਆਪਣੀ ਗੱਡੀ 'ਚੋਂ ਡੰਡਾ ਕੱਢ ਕੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ। ਇਸ ਨਾਲ ਉਨ੍ਹਾਂ ਦੀ ਬਾਂਹ ਟੁੱਟ ਗਈ। ਇਸ 'ਤੇ ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਕੀਤੀ। ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਵਿਆਹ ਦੇ ਸਬੂਤ ਮਿਟਾਉਣ ਲਈ ਫੋਟੋ ਐਲਬਮ ਅਤੇ ਹੋਰ ਸਮੱਗਰੀ ਵੀ ਨਸ਼ਟ ਕਰ ਦਿੱਤੀ ਤਾਂਕਿ ਵਿਆਹ ਦਾ ਕੋਈ ਸਬੂਤ ਨਾ ਬਚੇ।
ਥਾਣਾ ਮਾਡਲ ਟਾਊਨ ਦੇ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪੀੜਤਾ ਨੇ ਦੋਸ਼ੀ ਪਤੀ ਸਮੇਤ ਰਿਸ਼ਤੇਦਾਰਾਂ ਖਿਲਾਫ ਵੀ ਸ਼ਿਕਾਇਤ ਕੀਤੀ ਸੀ ਪਰ ਅਜੇ ਕੇਸ ਉਸ ਦੇ ਪਤੀ ਖਿਲਾਫ ਹੀ ਦਰਜ ਕੀਤਾ ਗਿਆ ਹੈ। ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਕਈ ਪ੍ਰਭਾਵਸ਼ਾਲੀ ਆਏ ਬੈਕਫੁਟ 'ਤੇ
ਦੋਸ਼ਾਂ ਦੀ ਜਾਂਚ ਦੌਰਾਨ ਦੋਸ਼ੀ ਧਿਰ ਦੀ ਮਦਦ ਹਿੱਤ ਸ਼ਹਿਰ ਦੇ ਕਈ ਅਸਰ-ਰਸੂਖ ਵਾਲੇ ਲੋਕ ਵੀ ਵਿਚ ਬਚਾਅ ਲਈ ਕੁੱਦੇ ਪਰ ਜਿਵੇਂ-ਜਿਵੇਂ ਉਨ੍ਹਾਂ ਨੂੰ ਸਾਰੇ ਸੱਚ ਦਾ ਪਤਾ ਲਗਦਾ ਰਿਹਾ ਤਾਂ ਉਹ ਪਿੱਛੇ ਹਟਦੇ ਰਹੇ।


Related News