ਛੋਟੀ ਧੀ ਦੇ ਨਾਂ ਰਜਿਸਟਰੀ ਕਰਵਾਉਣ ''ਤੇ ਮਾਂ ਨੂੰ ਕੁੱਟਮਾਰ ਕਰ ਕੇ ਘਰੋਂ ਕੱਢਿਆ
Friday, Jul 14, 2017 - 12:34 AM (IST)

ਜਲਾਲਾਬਾਦ(ਬੰਟੀ, ਸੇਤੀਆ)-ਜਲਾਲਾਬਾਦ ਦੇ ਦਸਮੇਸ਼ ਨਗਰ 'ਚ ਮਾਂ ਵੱਲੋਂ ਰਜਿਸਟਰੀ ਛੋਟੀ ਧੀ ਦੇ ਨਾਂ ਕਰਵਾਈ ਗਈ ਤਾਂ ਇਸ ਤੋਂ ਰੰਜਿਸ਼ ਰੱਖਦੇ ਹੋਏ ਵੱਡੀ ਧੀ ਤੇ ਜਵਾਈ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ । ਜਾਂਚ ਅਧਿਕਾਰੀ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵਰਨਾ ਬੇਦੀ ਪਤਨੀ ਸਵ. ਬਲਵੰਤ ਸਿੰਘ ਵਾਸੀ ਦਸਮੇਸ਼ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੀ ਵਸੀਅਤ ਰੱਦ ਕਰਵਾ ਦਿੱਤੀ ਤੇ ਰਜਿਸਟਰੀ ਆਪਣੀ ਛੋਟੀ ਲੜਕੀ ਪੂਨਮ ਰਾਣੀ ਦਿੱਲੀ ਦੇ ਨਾਂ ਕਰਵਾ ਦਿੱਤੀ ਹੈ । ਇਸ ਰੰਜਿਸ਼ ਕਾਰਨ ਉਸ ਦੀ ਲੜਕੀ ਮਨਜੀਤ ਕੌਰ ਤੇ ਜਵਾਈ ਰਾਜ ਕੁਮਾਰ ਅਤੇ ਉਨ੍ਹਾਂ ਦੇ ਬੱਚਿਆਂ ਅਨੂਪ ਸਿੰਘ ਤੇ ਗਲੈਕਸੀ ਨੇ ਉਸ ਨਾਲ ਮਾਰਕੁੱਟ ਕਰ ਕੇ ਘਰੋਂ ਕੱਢ ਦਿੱਤਾ।