ਪਤੀ-ਪਤਨੀ ਦੀ ਕੁੱਟਮਾਰ, ਮਕਾਨ ਤੋੜਿਆ
Monday, Jun 12, 2017 - 11:42 PM (IST)
ਅਬੋਹਰ (ਸੁਨੀਲ)- ਪਿੰਡ ਆਲਮਗੜ੍ਹ ਵਿਚ ਭਰਾਵਾਂ 'ਚ ਚਲੇ ਆਪਸੀ ਝਗੜੇ 'ਚ ਪਹਿਲਾਂ ਤਾਂ ਭਰਾ ਸੁਖਵਿੰਦਰ ਸਿੰਘ ਤੇ ਉਸਦੀ ਪਤਨੀ ਮਨਜੀਤ ਕੌਰ ਨਾਲ ਕੁੱਟਮਾਰ ਕੀਤੀ। ਜਦ ਉਹ ਹਸਪਤਾਲ 'ਚ ਦਾਖਲ ਹੋਏ ਤਾਂ ਅਗਲੇ ਦਿਨ ਉਸਦੀ ਭਾਬੀ ਕਸ਼ਮੀਰ ਕੌਰ ਉਸਦਾ ਪਤੀ ਗੁਰਦੇਵ ਸਿੰਘ ਤੇ ਭੁਆ ਭਜਨ ਕੌਰ ਅਤੇ ਹੋਰਾਂ ਨੇ ਮਿਲ ਕੇ ਸੁਖਵਿੰਦਰ ਸਿੰਘ ਦੇ ਮਕਾਨ ਦੀ ਛੱਤ ਤੋੜ ਦਿੱਤੀ। ਬੀਤੇ ਸ਼ਨੀਵਾਰ ਰਾਤ ਨੂੰ ਬਰਸਾਤ ਹੋਣ ਨਾਲ ਉਸਦੇ ਮਕਾਨ ਤੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ। ਸੁਖਵਿੰਦਰ ਸਿੰਘ ਨੇ ਸਦਰ ਥਾਣਾ ਮੁਖੀ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ ਪਰ ਪੁਲਸ ਨੇ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਥਾਣੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।
