ਅੰਡਰ-19 ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਵਿਸ਼ਵ ਕੱਪ, ਪਟਿਆਲਾ ਦੀ ਮੰਨਤ ਦੇ ਘਰ ਖੁਸ਼ੀ ਦਾ ਮਾਹੌਲ

Monday, Jan 30, 2023 - 01:56 AM (IST)

ਅੰਡਰ-19 ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਵਿਸ਼ਵ ਕੱਪ, ਪਟਿਆਲਾ ਦੀ ਮੰਨਤ ਦੇ ਘਰ ਖੁਸ਼ੀ ਦਾ ਮਾਹੌਲ

ਪਟਿਆਲਾ (ਇੰਦਰਜੀਤ) : ਭਾਰਤ ਦੀਆਂ ਮਹਿਲਾ ਕ੍ਰਿਕਟਰਾਂ ਨੇ ਐਤਵਾਰ ਵਿਸ਼ਵ ਕੱਪ ਜਿੱਤ ਲਿਆ ਹੈ, ਜਿਸ ਵਿੱਚ ਪਟਿਆਲਾ ਦੀ ਮੰਨਤ ਕਸ਼ਯਪ ਵੀ ਟੀਮ ਦਾ ਹਿੱਸਾ ਸੀ। ਵਿਸ਼ਵ ਕੱਪ ਜਿੱਤ 'ਤੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਜਿਵੇਂ ਹੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਤਾਂ ਉਨ੍ਹਾਂ ਦੇ ਘਰ 'ਚ ਜਸ਼ਨ ਸ਼ੁਰੂ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪਟਾਕੇ ਚਲਾ ਕੇ ਖੁਸ਼ੀਆਂ ਨੂੰ ਦੁੱਗਣਾ ਕੀਤਾ। ਮੰਨਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਵਿਸ਼ਵ ਚੈਂਪੀਅਨ ਟੀਮ ਵਿੱਚ ਖੇਡਦਿਆਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਸੇਵਾ-ਮੁਕਤ ASI ਦਾ ਕਾਰਾ, ਮਜਬੂਰ ਔਰਤ ਨੂੰ ਕੀਤੀ ਦੋਸਤੀ ਦੀ ਪੇਸ਼ਕਸ਼, ਆਡੀਓ ਆਈ ਸਾਹਮਣੇ

ਮੰਨਤ ਦੀ ਮਾਂ ਦੇ ਅਨੁਸਾਰ ਉਨ੍ਹਾਂ ਨੇ ਪੂਰਾ ਮੈਚ ਟੀਵੀ 'ਤੇ ਦੇਖਿਆ ਅਤੇ ਉਹ ਮੈਚ ਜਿੱਤਣ 'ਤੇ ਮਾਣ ਅਤੇ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ। ਮੰਨਤ ਦੀ ਭੈਣ ਮੁਤਾਬਕ ਟੀਵੀ 'ਤੇ ਆਪਣੀ ਭੈਣ ਨੂੰ ਦੇਖ ਕੇ ਉਹ ਵੀ ਟੀਮ ਦੀ ਜਿੱਤ 'ਤੇ ਬਹੁਤ ਖੁਸ਼ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News