ਬੱਲਾ ਖਾਮੋਸ਼ ਰਹਿਣ ਦੇ ਬਾਵਜੂਦ ਅਭਿਸ਼ੇਕ ਚੋਟੀ ''ਤੇ ਬਰਕਰਾਰ, ਗੇਂਦਬਾਜ਼ਾਂ ''ਚੋਂ ਚੱਕਰਵਰਤੀ ਟਾਪਰ

Thursday, Feb 26, 2026 - 01:58 PM (IST)

ਬੱਲਾ ਖਾਮੋਸ਼ ਰਹਿਣ ਦੇ ਬਾਵਜੂਦ ਅਭਿਸ਼ੇਕ ਚੋਟੀ ''ਤੇ ਬਰਕਰਾਰ, ਗੇਂਦਬਾਜ਼ਾਂ ''ਚੋਂ ਚੱਕਰਵਰਤੀ ਟਾਪਰ

ਸਪੋਰਟਸ ਡੈਸਕ- ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੀ-20 ਰੈਂਕਿੰਗ ’ਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਸਪਿੰਨ ਗੇਂਦਬਾਜ਼ ਵਰੁਣ ਚੱਕਰਵਰਤੀ ਚੋਟੀ ’ਤੇ ਬਣੇ ਹੋਏ ਹਨ।

ਜਾਰੀ ਤਾਜ਼ਾ ਰੈਂਕਿੰਗ ਅਨੁਸਾਰ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ’ਚ ਚੱਲ ਰਹੇ ਟੀ-20 ਵਿਸ਼ਵ ਕੱਪ ’ਚ ਅਭਿਸ਼ੇਕ ਸ਼ਰਮਾ ਖਰਾਬ ਫਾਰਮ ਦੇ ਬਾਵਜੂਦ ਟੀ-20 ਬੱਲੇਬਾਜ਼ੀ ਰੈਂਕਿੰਗ ’ਚ ਚੋਟੀ ’ਤੇ ਹੈ। ਉੱਥੇ ਹੀ, ਦੱਖਣੀ ਅਫਰੀਕਾ ਵਿਰੁੱਧ ਮਹਿੰਗੇ ਪ੍ਰਦਰਸ਼ਨ ਦੇ ਬਾਵਜੂਦ ਸਪਿੰਨਰ ਵਰੁਣ ਚੱਕਰਵਰਤੀ ਵੀ ਗੇਂਦਬਾਜ਼ੀ ਰੈਂਕਿੰਗ ’ਚ ਵੀ ਚੋਟੀ ’ਤੇ ਬਣਿਆ ਹੋਇਆ ਹੈ। 

ਇਸ ਤੋਂ ਇਲਾਵਾ ਈਸ਼ਾਨ ਆਈ. ਸੀ. ਸੀ. ਪੁਰਸ਼ ਟੀ-20 ਰੈਂਕਿੰਗ ’ਚ ਤਿੰਨ ਸਥਾਨਾਂ ਦੀ ਛਲਾਂਗ ਦੇ ਨਾਲ 5ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਭਾਰਤ ਦਾ ਸ਼ਿਵਮ ਦੂਬੇ ਦੋ ਸਥਾਨ ਉੱਪਰ ਚੜ੍ਹ ਕੇ 7ਵੇਂ ’ਤੇ ਪਹੁੰਚ ਗਿਆ ਹੈ।


author

Harpreet SIngh

Content Editor

Related News