2 ਲਾਵਾਰਿਸ ਲਾਸ਼ਾਂ ਦਾ ਕੀਤਾ ਅੰਤਿਮ ਸੰਸਕਾਰ
Friday, Sep 12, 2025 - 03:36 PM (IST)

ਬਠਿੰਡਾ (ਸੁਖਵਿੰਦਰ) : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨਸੇਵਾ ਨੇ ਦੋ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਕੀਤਾ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਲਾਸ਼ ਬਠਿੰਡਾ ਟਰੱਕ ਯੂਨੀਅਨ ਤੋਂ ਬਰਾਮਦ ਕੀਤੀ ਗਈ, ਜਦੋਂ ਕਿ ਦੂਜੀ ਲਾਸ਼ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੀ ਗਈ।
ਉਪਰੋਕਤ ਮਾਮਲਿਆਂ ਵਿਚ ਕੋਤਵਾਲੀ ਪੁਲਸ ਅਤੇ ਜੀ. ਆਰ. ਪੀ. ਨੇ ਪੋਸਟਮਾਰਟਮ ਕਰਵਾ ਕੇ ਦੋਵੇਂ ਲਾਸ਼ਾਂ ਨੂੰ ਸੰਸਕਾਰ ਲਈ ਸਹਾਰਾ ਜਨਸੇਵਾ ਨੂੰ ਸੌਂਪ ਦਿੱਤਾ। ਸਹਾਰਾ ਨੇ ਰਮਿੰਦਰ ਸਿੰਘ ਸਿੱਧੂ ਦੀ ਮਦਦ ਨਾਲ ਸ਼ਮਸ਼ਾਨਘਾਟ ਦਾਣਾ ਮੰਡੀ ਵਿਖੇ ਧਾਰਮਿਕ ਰਸਮਾ ਨਾਲ ਅੰਤਿਮ ਸੰਸਕਾਰ ਕੀਤਾ।