ਧਮਾਕੇ ਨੇ ਦੇਖੋ ਕਿਵੇਂ ਉਜਾੜਿਆ ਮੋਟਰ ਗੈਰੇਜ, ਫੁੱਟ-ਫੁੱਟ ਕੇ ਰੋਇਆ ਮਾਲਕ (ਵੀਡੀਓ)

Thursday, Sep 05, 2019 - 06:12 PM (IST)

ਬਟਾਲਾ (ਗੁਰਪ੍ਰੀਤ ਸਿੰਘ) — ਬੀਤੇ ਦਿਨ ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਨਾਲ ਜਿੱਥੇ 23 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਉਥੇ ਹੀ ਕੋਰੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਇਸ ਧਮਾਕੇ ਦੇ ਨਾਲ ਫੈਕਟਰੀ ਨੇੜੇ ਪੈਂਦਾ ਮੋਟਰ ਗੈਰੇਜ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਤੋਂ ਇਲਾਵਾ ਉਸ 'ਚ ਰੱਖੀਆਂ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 

PunjabKesari
ਨੁਕਸਾਨ ਨੂੰ ਦੇਖ ਫੁੱਟ-ਫੁੱਟ ਕੇ ਰੋਇਆ ਮਾਲਕ, ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ

ਗੈਰੇਜ ਦੇ ਮਾਲਕ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੈਰੇਜ 'ਚ ਕਰੀਬ ਡੇਢ ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੈਰੇਜ 'ਚ ਲਗਜ਼ਰੀ ਗੱਡੀਆਂ ਖੜੀਆਂ ਸਨ, ਜੋ ਕਿ ਨੁਕਸਾਨੀਆਂ ਗਈਆਂ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਜੋ ਵੀ ਉਨ੍ਹਾਂ ਦਾ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਕਿਸੇ ਨੂੰ ਕੁਝ ਵੀ ਸਮਝ ਨਾ ਲੱਗੀ ਅਤੇ ਲੋਕ ਤੁਰੰਤ ਭੱਜ ਕੇ ਬਾਹਰ ਨੂੰ ਦੌੜੇ। ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨ ਉਨ੍ਹਾਂ ਦੇ ਕੰਨ੍ਹ ਦਾ ਪਰਦਾ ਵੀ ਪਾੜ ਚੁੱਕਾ ਹੈ, ਜਿਸ ਦੇ ਕਾਰਨ 16 ਟਾਂਕੇ ਲੱਗੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸੇ ਫੈਕਟਰੀ ਨੂੰ ਲੈ ਕੇ ਪੁਲਸ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਕਿਸੇ ਨੇ ਵੀ ਕੋਈ ਸੁਣਵਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਮਾਂ ਰਹਿੰਦੇ ਇਸ ਵੱਲ ਕੋਈ ਧਿਆਨ ਦਿੰਦਾ ਤਾਂ ਅੱਜ 23 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕਰੋੜਾਂ ਦਾ ਨੁਕਸਾਨ ਨਹੀਂ ਸੀ ਹੋਣਾ।


author

shivani attri

Content Editor

Related News