ਜਦੋਂ ਗਾਂ ਨੇ ਕਰਿਆਨੇ ਦੀ ਦੁਕਾਨ ''ਚ ਪਾਇਆ ਭੜਥੂ

Saturday, Feb 01, 2020 - 02:51 PM (IST)

ਜਦੋਂ ਗਾਂ ਨੇ ਕਰਿਆਨੇ ਦੀ ਦੁਕਾਨ ''ਚ ਪਾਇਆ ਭੜਥੂ

ਮੁੱਲਾਂਪੁਰ ਦਾਖਾ (ਕਾਲੀਆ) : ਰਾਏਕੋਟ ਰੋਡ 'ਤੇ ਸਥਿਤ ਬਾਜ਼ਾਰ 'ਚ ਬੀਤੇ ਦਿਨ ਇਕ ਹਲਕੀ ਹੋਈ ਗਾਂ ਗਗਨ ਕਰਿਆਨਾ ਸਟੋਰ ਅੰਦਰ ਵੜ ਗਈ ਅਤੇ ਦੁਕਾਨ 'ਚ ਪਏ ਸਮਾਨ ਦੀ ਭੰਨ-ਤੋੜ ਕਰਦਿਆਂ ਭੜਥੂ ਪਾ ਦਿੱਤਾ। ਅਖੀਰ ਥਾਂ ਘੱਟ ਹੋਣ ਕਰਕੇ ਰੈਂਕ 'ਚ ਵੜ ਗਈ ਅਤੇ ਉਸ ਤੋਂ ਵਾਪਸ ਮੁੜ ਨਹੀਂ ਹੋਇਆ। ਕਰੀਬ ਦੋ ਘੰਟੇ ਦੀ ਬੜੀ ਮੁਸ਼ੱਕਤ ਨਾਲ ਨਿਸ਼ਕਾਮ ਗਊ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਰੱਸਿਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ, ਜਿਸ ਨਾਲ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ। ਗਾਂ ਦੇ ਮੂੰਹ 'ਚੋਂ ਝੱਗ ਡਿਗ ਰਹੀ ਸੀ। ਮੌਕੇ 'ਤੇ ਡੰਗਰ ਡਾਕਟਰ ਹਰਦੀਪ ਸਿੰਘ ਮਾਜਰੀ ਨੂੰ ਬੁਲਾਇਆ ਤਾਂ ਉਨ੍ਹਾਂ ਦੱਸਿਆ ਕਿ ਇਸ ਨੂੰ ਕਿਸੇ ਹਲਕੇ ਕੁੱਤੇ ਨੂੰ ਵੱਢਿਆ ਹੈ ਅਤੇ ਇਸ ਨੂੰ ਹਲਕਾਅ ਹੋਣ ਕਾਰਨ ਮੂੰਹ 'ਚੋਂ ਝੱਗ ਸੁੱਟ ਰਹੀ ਹੈ। ਗਊ ਸੇਵਾਦਾਰਾਂ ਵਲੋਂ ਗਊ ਨੂੰ ਕਾਬੂ ਕਰਕੇ ਸ਼ਿਵਧਾਮ ਗਊਆਂ ਦੇ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਪਰ ਕਰੀਬ ਇਕ ਘੰਟੇ ਬਾਅਦ ਉਹ ਦਮ ਤੋੜ ਗਈ।


author

Babita

Content Editor

Related News