ਕੋਰੋਨਾ ਪੀੜਤ ਦੇ ਸੰਪਰਕ ''ਚ ਆਏ ਵਿਅਕਤੀ ਲੱਭਣ ''ਚ ਪੂਰੇ ਪੰਜਾਬ ''ਚੋਂ ਜ਼ਿਲ੍ਹਾ ਬਰਨਾਲਾ ਰਿਹਾ ਅੱਵਲ

10/14/2020 6:14:02 PM

ਬਰਨਾਲਾ (ਵਿਵੇਕ ਸਿੰਧਵਾਨੀ, ਢੀਂਗਰਾ) : ਪੰਜਾਬ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਨਾਲ ਜੂਝ ਰਿਹਾ ਸੀ ਕਿ ਕੋਵਿਡ-19 ਦੇ ਮਰੀਜ਼ ਤੋਂ ਕਿਸ ਤਰ੍ਹਾਂ ਇਹ ਜਾਣਕਾਰੀ ਲਈ ਜਾਵੇ ਕਿ ਉਸ ਨੂੰ ਇਹ ਬਿਮਾਰੀ ਹੋਣ ਤੋਂ ਪਹਿਲਾਂ ਉਹ ਕਿਹੜੇ-ਕਿਹੜੇ ਵਿਅਕਤੀਆਂ ਦੇ ਸੰਪਰਕ 'ਚ ਰਿਹਾ ਹੈ,ਨੇ ਹੁਣ ਕੋਵਿਡ-19 ਦੇ ਮਰੀਜ਼ ਦੇ ਕੰਟੈਕਟ ਟਰੇਸਿੰਗ 'ਚ ਦਸ ਸੰਪਰਕ ਲੱਭ ਕੇ ਕਾਫ਼ੀ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ: ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ 'ਤੇ ਬਲੇਡ ਨਾਲ ਕੀਤੇ ਕਈ ਵਾਰ

ਸਰਕਾਰ ਵਲੋਂ ਇਹ ਜਾਣਕਾਰੀ ਇਕੱਠੀ ਕਰਵਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਕੋਵਿਡ-19 ਦੇ ਮਰੀਜ਼ ਇਸ ਬਿਮਾਰੀ ਤੋਂ ਪਹਿਲਾਂ ਜਦੋਂ ਉਹ ਬਿਮਾਰ ਨਹੀਂ ਸਨ ਤਾਂ ਉਹ ਕਿਹੜੇ-ਕਿਹੜੇ ਵਿਅਕਤੀਆਂ ਦੇ ਸੰਪਰਕ 'ਚ ਆਏ ਸਨ। ਪੰਜਾਬ ਦਾ ਬਰਨਾਲਾ ਜ਼ਿਲ੍ਹਾ ਇਸ ਮਾਮਲੇ 'ਚ ਅੱਵਲ ਆਇਆ ਹੈ, ਜਿੱਥੇ ਇਹ ਰੇਸ਼ੋ 28.1 ਫੀਸਦੀ ਪ੍ਰਤੀ ਮਰੀਜ਼ ਹੈ ਮਤਲਬ ਕੋਵਿਡ-19 ਦੇ ਇਕ ਰੋਗੀ ਦੇ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ 28 ਉਹ ਵਿਅਕਤੀ ਲੱਭ ਲਏ ਜੋ ਕੋਵਿਡ-19 ਦੇ ਰੋਗੀ ਦੇ ਸੰਪਰਕ 'ਚ ਸਨ, ਜਦੋਂ ਉਸ ਨੂੰ ਇਸ ਬਿਮਾਰੀ ਨੇ ਘੇਰ ਲਿਆ ਸੀ। ਬਰਨਾਲਾ ਤੋਂ ਬਾਅਦ ਗੁਰਦਾਸਪੁਰ 'ਚ ਇਹ ਰੇਸ਼ੋ 14.6, ਮੁਹਾਲੀ 'ਚ 12, ਨਵਾਂ ਸ਼ਹਿਰ 'ਚ 7.7, ਫਤਿਹਗੜ੍ਹ 'ਚ 7 ਅਤੇ ਸਭ ਤੋਂ ਘੱਟ ਮਾਨਸਾ 'ਚ 6.5 ਫੀਸਦੀ ਹੈ।ਕਿਉਂਕਿ ਕੋਵਿਡ-19 ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਹੁੰਦੀ ਹੈ।ਇਸ ਲਈ ਰੋਗੀ ਵਿਅਕਤੀ ਦੇ ਸੰਪਰਕ ਨੂੰ ਲੱਭਣਾ ਇਕ ਮਹੱਤਵਪੂਰਨ ਕੰਮ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਰੋਗ ਨਾਲ ਗ੍ਰਸਤ ਵਿਅਕਤੀਆਂ ਦੇ ਘੱਟ ਤੋਂ ਘੱਟ ਦੱਸ ਸੰਪਰਕ ਵਾਲੇ ਵਿਅਕਤੀ ਲੱਭਣੇ ਜ਼ਰੂਰੀ ਹਨ, ਜਿਨ੍ਹਾਂ ਨੂੰ ਰੋਗੀ ਠੀਕ ਸਮੇਂ ਮਿਲਿਆ ਸੀ। 

ਇਹ ਵੀ ਪੜ੍ਹੋ: ਅਸਲਾਧਾਰਕਾਂ ਲਈ ਅਹਿਮ ਖ਼ਬਰ: 13 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਲਾਈਸੈਂਸ

ਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਪਹਿਲਾਂ ਰੋਗੀ ਇਹ ਨਹੀਂ ਸੀ ਦੱਸਦਾ ਕਿ ਉਸ ਨੂੰ ਕੋਵਿਡ ਹੋਣ ਤੋਂ ਪਹਿਲਾਂ ਉਹ ਕਿਹੜੇ-ਕਿਹੜੇ ਵਿਅਕਤੀਆਂ ਦੇ ਸੰਪਰਕ 'ਚ ਆਇਆ ਸੀ, ਪਰ ਹੁਣ ਸਥਿਤੀ ਬਦਲ ਚੁੱਕੀ ਹੈ ਅਤੇ ਇਸ ਦਾ ਨਤੀਜਾ ਇਹ ਹੈ ਕਿ ਜੋ ਰੇਸ਼ੋ ਸ਼ੁਰੂ 'ਚ ਪੰਜ ਸੀ ਉਹ ਹੁਣ 10 ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੇ ਸਿਹਤ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਦੇ ਇਕ ਰੋਗੀ ਪਿੱਛੇ ਦਸ ਸੰਪਰਕ ਵਾਲੇ ਵਿਅਕਤੀ ਟਰੇਸ ਕਰਨ, ਜੋ ਅਤਿ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਬਰਨਾਲਾ ਉਹ ਜ਼ਿਲ੍ਹਾ ਹੈ, ਜਿਸ ਨੇ ਇਹ ਟੀਚਾ ਕਰੀਬ ਤਿੰਨ ਗੁਣਾ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ:  25 ਸਾਲ ਬਾਅਦ ਵਿਦੇਸ਼ੋਂ ਮੁੜਿਆ 65 ਸਾਲਾ ਬਜ਼ੁਰਗ ਕਿਸਾਨਾਂ ਲਈ ਬਣਿਆ ਮਿਸਾਲ,ਵਿਰੋਧੀ ਵੀ ਲੱਗੇ ਤਾਰੀਫ਼ਾਂ ਕਰਨ


Shyna

Content Editor

Related News