ਕੋਵਿਡ-19 ਸੈਂਟਰ ਦੀ ਫ਼ਿਰ ਵਾਇਰਲ ਹੋਈ ਵੀਡੀਓ, ਮਰੀਜ਼ ਦੀ ਹੌਂਸਲਾ ਅਫ਼ਜਾਈ ਲਈ ਨੱਚੀਆਂ ਬੀਬੀਆਂ

Thursday, Aug 27, 2020 - 06:50 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣਾਏ ਗਏ ਕੋਵਿਡ-19 ਸੈਂਟਰ ਇੰਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਇਸ ਵਾਰ ਫ਼ਿਰ ਇਸ ਸੈਂਟਰ 'ਚੋਂ ਵਾਇਰਲ ਹੋਈ ਵੀਡੀਓ, ਜੋ ਹਸਪਤਾਲ ਦੇ ਆਈਸੂਲੇਸ਼ਨ ਵਾਰਡ ਤੋਂ ਦੱਸੀ ਜਾ ਰਹੀ ਹੈ, 'ਚ ਦਾਖ਼ਲ ਮਰੀਜ਼ ਦੇ ਬੈੱਡ ਕੋਲ ਤਿੰਨ ਬੀਬੀਆਂ ਇੱਕ ਪੰਜਾਬੀ ਗੀਤ 'ਤੇ ਨੱਚਦੀਆਂ ਟੱਪਦੀਆਂ ਵਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ

ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਕਰੀਬ 2 ਮਿੰਟ 14 ਸਕਿੰਟ ਦੀ ਇਹ ਵੀਡੀਓ ਪਲਾਂ 'ਚ ਹੀ ਵੱਡੇ ਪੱਧਰ 'ਤੇ ਫੈਲ ਰਹੀ ਹੈ, ਜਿਸ 'ਚ ਬੈੱਡ 'ਤੇ ਪਈ ਮਰੀਜ਼ ਇਸ ਸਭ ਕੁੱਝ ਦੀ ਵੀਡੀਓ ਬਣਾ ਰਹੀ ਹੈ, ਜਦੋਂਕਿ ਬੀਬੀਆਂ ਪੂਰੇ ਜੋਸ਼ ਨਾਲ ਨੱਚ ਰਹੀਆਂ ਹਨ, ਜਿਸ ਦੀਆਂ ਟਿੱਪਣੀਆਂ 'ਚੋਂ  ਲੋਕਾਂ ਵਲੋਂ ਇਸ ਨੂੰ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵਲੋਂ ਮਰੀਜ਼ ਨੂੰ ਦਿੱਤਾ ਰਿਹਾ ਹੌਂਸਲਾ ਦੱਸਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਲੋਕ ਮਾਸਕ ਤੋਂ ਬਗੈਰ ਨੱਚਦੀਆਂ ਬੀਬੀਆਂ ਨੂੰ ਲੋਕਾਂ ਵਲੋਂ ਕਰੜੇ ਹੱਥੀ ਵੀ ਲਿਆ ਜਾ ਰਿਹਾ ਹੈ। ਅੱਜ ਸਵੇਰ ਵੇਲੇ ਤੋਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਵੀਡੀਓ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਕੋਵਿਡ-19 ਸੈਂਟਰ ਥੇਹੜੀ ਤੋਂ ਪਹਿਲਾਂ ਵੀ ਅਜਿਹੀਆਂ ਹੀ ਦੋ ਵੀਡੀਓਜ਼  ਵਾਇਰਲ ਹੋ ਚੁੱਕੀਆਂ ਹਨ, ਜਿਸ 'ਚ ਹਸਪਤਾਲ ਟੀਮ ਗੀਤਾਂ 'ਤੇ ਨੱਚਦੇ-ਟੱਪਦੇ ਵਿਖਾਈ ਦਿੱਤੀਆਂ ਸਨ।

ਇਹ ਵੀ ਪੜ੍ਹੋ: ਸੰਗਰੂਰ 'ਚ ਮਾਰੂ ਹੋਇਆ ਕੋਰੋਨਾ, ਇਕੋ ਦਿਨ 'ਚ 5 ਮੌਤਾਂ


author

Shyna

Content Editor

Related News