ਅਕਾਲੀ ਵਿਧਾਇਕ ਦੇ ਕਰੀਬੀ 'ਤੇ ਲੱਗੇ ਬਲਾਤਕਾਰ ਦੇ ਦੋਸ਼

01/21/2018 3:47:13 AM

ਮੁਕਤਸਰ ਸਾਹਿਬ— ਮੁਕਤਸਰ ਦੇ ਹਲਕਾ ਲੰਬੀ ਦੇ ਥਾਣੇ ਵਿਚ ਮਲੋਟ ਦੀ ਰਹਿਣ ਵਾਲੀ 1 ਲੜਕੀ ਵਲੋ 2 ਔਰਤਾਂ ਸਮੇਤ 6 ਲੋਕਾਂ ਖਿਲਾਫ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਲੋਟ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ 2015 'ਚ ਉਸ ਦੀ ਗੁਰਬੀਰ ਸਿੰਘ ਮਨੀਆਂਵਾਲਾ ਨਾਲ ਦੋਸਤੀ ਹੋਈ ਸੀ। ਜਿਸ ਨਾਲ ਦੋਹਾਂ ਦੀ ਨੇੜਤਾ ਬਹੁਤ ਵਧ ਗਈ ਅਤੇ ਗੁਰਬੀਰ ਸਿੰਘ ਨੇ ਪੀੜਤ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਫਸਾਂ ਲਿਆ ਤੇ ਚੰਡੀਗੜ੍ਹ ਲਿਜਾ ਕੇ ਪਤੀ ਪਤਨੀ ਦੀ ਤਰ੍ਹਾਂ ਰਹਿਣ ਲਗਾ ਸੀ।
ਗੁਰਬੀਰ ਪੀੜਤ ਨੂੰ ਵਿਆਹ ਦਾ ਝਾਂਸਾ ਦਿੰਦਾ ਰਿਹਾ ਤੇ ਕਰੀਬ 2 ਸਾਲ ਤਕ ਪੀੜਤ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਤੇ ਪੀੜਤ ਲੜਕੀ ਨੂੰ ਨਸ਼ੀਲੀ ਦਵਾਈ ਪਿਆ ਕਿ ਆਪਣੇ ਦੋਸਤਾਂ ਕੋਲੋ ਵੀ ਪੀੜਤ ਲੜਕੀ ਦਾ ਸਰੀਰਕ ਸ਼ੋਸ਼ਣ ਕਰਵਾਉਂਦਾ ਰਿਹਾ। ਕੁਝ ਸਮੇ ਬਾਅਦ ਪੀੜਤ ਲੜਕੀ ਨੂੰ ਗੁਰਬੀਰ ਦੇ ਸ਼ਾਦੀ-ਸ਼ੁਦਾ ਹੋਣ ਬਾਰੇ ਪਤਾ ਲਗਾ ਤਾਂ ਗੁਰਬੀਰ ਸਿੰਘ ਮਨੀਆਂਵਾਲਾ ਨੇ ਪੀੜਤ ਲੜਕੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਅਤੇ ਆਪਣੇ ਸਿਆਸੀ ਰਿਸ਼ਤੇਦਾਰ ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਸਤਿੰਦਰ ਸਿੰਘ ਮੰਟਾ ਓ.ਐੱਸ.ਡੀ. ਸੁਖਬੀਰ ਬਾਦਲ ਦਾ ਦਬਾਅ ਬਣਾਉਣ ਲੱਗਾ। ਪੀੜਤ ਲੜਕੀ ਨੇ ਦੱਸਿਆ ਕਿ ਦੋਸ਼ੀ ਗੁਰਬੀਰ ਸਿੰਘ ਮਨੀਆਂਵਾਲਾ ਤੇ ਉਸਦੀ ਮਾਤਾ ਰਾਜਵੰਤ ਕੌਰ ਭੈਣ ਮਨਦੀਪ ਕੌਰ ਅਤੇ ਆਪਣੇ ਚਚੇਰੇ ਭਰਾ ਪਰਮਵੀਰ ਸਿੰਘ ਪਮਾ ਨਾਲ ਮਿਲਾਇਆ ਸੀ। ਜਿਨ੍ਹਾਂ ਕਿਹਾ ਕਿ ਉਹ 4-5 ਮਹੀਨਿਆਂ ਤਕ ਉਨ੍ਹਾਂ ਦੋਹਾਂ ਦਾ ਵਿਆਹ ਕਰ ਦੇਣਗੇ ਪਰ ਉਸ ਤੋਂ ਬਾਅਦ ਗੁਰਬੀਰ ਨੇ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰਾ ਸਰੀਰਕ ਸ਼ੋਸ਼ਣ ਕਰਦਾ ਰਿਹਾ।
ਆਖਿਰਕਾਰ ਪੀੜਤ ਨੇ ਇਸ ਮਾਮਲੇ ਬਾਰੇ ਥਾਣਾ ਲੰਬੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ਼ ਲਈ ਗੁਹਾਰ ਲਗਾਈ। ਥਾਣਾ ਪੁਲਸ ਲੰਬੀ ਨੇ ਗੁਰਬੀਰ ਸਿੰਘ ਮਨੀਆਂਵਾਲਾ, 2 ਔਰਤਾਂ ਤੇ 3 ਹੋਰ ਲੋਕਾਂ 'ਤੇ ਆਈ.ਪੀ.ਸੀ. ਦੀ ਧਾਰਾ 376ਡੀ, 377, 506 ਅਤੇ ਅਸਲਾ ਐਕਟ 25 ਤੇ 27 ਦੇ ਤਹਿਤ ਮਾਮਲਾ ਦਰਜ਼ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News