ਲੁਧਿਆਣਾ 'ਚ ਕੋਰੀਅਰ ਬੁਆਏ ਨੂੰ ਦੌੜਾ-ਦੌੜਾ ਕੇ ਕੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ

Wednesday, Dec 14, 2022 - 12:43 PM (IST)

ਲੁਧਿਆਣਾ 'ਚ ਕੋਰੀਅਰ ਬੁਆਏ ਨੂੰ ਦੌੜਾ-ਦੌੜਾ ਕੇ ਕੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ

ਲੁਧਿਆਣਾ (ਰਾਜ) : ਬਾੜੇਵਾਲ ਦੀ ਪੰਚਸ਼ੀਲ ਵਿਹਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕੁੱਝ ਨੌਜਵਾਨਾਂ ਨੇ ਇਕ ਕੋਰੀਅਰ ਡਲਿਵਰੀ ਬੁਆਏ ਨੂੰ ਬੁਰੀ ਤਰ੍ਹਾਂ ਕੁੱਟਿਆ। ਇੱਥੋਂ ਤੱਕ ਕਿ ਉਸ ਦੇ ਅੱਗੇ ਰਿਵਾਲਵਰ ਵੀ ਤਾਣੀ ਅਤੇ ਸ਼ਰੇਆਮ ਲਹਿਰਾਈ। ਇਹ ਸਾਰੀ ਘਟਨਾ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਜ਼ਖਮੀ ਨੌਜਵਾਨ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਲਾਉਣ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤੇ ਹੁਕਮ

ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਤਹਿਤ ਚੌਂਕੀ ਰਘੂਨਾਥ ਐਨਕਲੇਵ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਨੂੰ ਇਕ ਨੌਜਵਾਨ ਕੋਰੀਅਰ ਡਲਿਵਰੀ ਕਰਨ ਲਈ ਪੰਚਸ਼ੀਲ ਵਿਹਾਰ ’ਚ ਆਇਆ ਸੀ, ਜਿਸ ਘਰ ’ਚ ਉਹ ਕੋਰੀਅਰ ਦੇਣ ਗਿਆ ਸੀ, ਉੱਥੋਂ ਦੇ ਲੋਕਾਂ ਨੇ ਕੋਰੀਅਰ ਖੋਲ੍ਹ ਲਿਆ ਸੀ ਪਰ ਕੋਰੀਅਰ ਬੁਆਏ ਦੀ ਪੇਮੈਂਟ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾ ਰਿਹੈ ਅੱਤਵਾਦੀ ਹਮਲੇ ਦਾ ਖ਼ਤਰਾ, ਥਾਣਿਆਂ ਲਈ ਜਾਰੀ ਹੋਏ ਇਹ ਹੁਕਮ

ਉਸ ਨੇ ਜਦੋਂ ਪੇਮੈਂਟ ਮੰਗੀ ਤਾਂ ਪਰਿਵਾਰ ਭੜਕ ਗਿਆ। ਉਨ੍ਹਾਂ ਦੀ ਕੋਰੀਅਰ ਬੁਆਏ ਨਾਲ ਝੜਪ ਹੋ ਗਈ। ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਕੋਰੀਅਰ ਬੁਆਏ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਹਮਲਾਵਰ ਇਕ ਨੌਜਵਾਨ ਨੇ ਰਿਵਾਲਵਰ ਕੱਢ ਕੇ ਲਹਿਰਾਈ ਸੀ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਅਜੇ ਜ਼ਖਮੀ ਨੇ ਆ ਕੇ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News