ਪ੍ਰੇਮੀ ਜੋੜੇ ਦੀ ਕਰਤੂਤ ਨੇ ਉਡਾਏ ਲੋਕ ਦਾ ਹੋਸ਼, ਪੁਲਸ ਨੇ ਜਾਲ ਵਿਛਾ ਕੇ ਖੋਲ੍ਹਿਆ ਰਾਜ਼ ਤਾਂ ਸਾਹਮਣੇ ਆਇਆ ਹੈਰਾਨ ਕਰਦਾ ਸੱਚ

03/24/2017 6:26:45 PM

ਖਨੌਰੀ (ਹਰਜੀਤ ਸਿੰਘ/ਪੱਤਰ ਪ੍ਰੇਰਕ) : ਬੀਤੇ ਫਰਵਰੀ ਮਹੀਨੇ ਵਿਚ ਕਥਿਤ ਰੂਪ ਵਿਚ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਨੂੰ ਉਸ ਦੇ ਪ੍ਰੇਮੀ ਸਮੇਤ ਖਨੌਰੀ ਪੁਲਸ ਨੇ ਮੱਧ-ਪ੍ਰਦੇਸ਼ (ਐਮ.ਪੀ.) ''ਚੋਂ ਗ੍ਰਿਫਤਾਰ ਕਰਕੇ ਇਸ ਮਾਮਲੇ ''ਚ ਦਿਲਚਸਪ ਖੁਲਾਸਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਖਨੌਰੀ ਇੰਨਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੇ ਫਰਵਰੀ ਮਹਿਨੇ ਵਿਚ ਪਿੰਡ ਮੰਡਵੀਂ ਦੀ ਇਕ ਵਿਆਹੁਤਾ ਨਿਸ਼ਾ ਪਤਨੀ ਰਿਸ਼ੀਪਾਲ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸੰਬੰਧੀ ਮ੍ਰਿਤਕਾ ਦੇ ਪਿਤਾ ਪਾਲੀ ਰਾਮ ਪੁੱਤਰ ਰਘੁਨਾਥ ਵਾਸੀ ਅੰਬਰਸਰ ਥਾਣਾ ਸਦਰ ਨਰਵਾਣਾ ਜ਼ਿਲਾ ਜੀਂਦ ਹਰਿਆਣਾ ਦੇ ਬਿਆਨਾਂ ਦੇ ਆਧਾਰ ''ਤੇ ਉਕਤ ਨਿਸ਼ਾ ਦੇ ਪਤੀ ਰਿਸ਼ੀਪਾਲ, ਸਹੁਰੇ ਦਿਆਨੰਦ, ਦਿਓਰ ਗੁਰਦਿਆਲ ਸਿੰਘ ਅਤੇ ਦਰਾਣੀ ਮੁਕੈਸ਼ ਖ਼ਿਲਾਫ਼ ਥਾਣਾ ਖਨੌਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।  
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨਿਸ਼ਾ ਦੇ ਪਰਿਵਾਰ ਵੱਲੋਂ ਨਰਵਾਣਾ ਪੁਲਸ ਵੱਲੋਂ ਭਾਖੜਾ ਨਹਿਰ ਦੀ ਸਿਰਸਾ ਬ੍ਰਾਂਚ ''ਚੋਂ ਮਿਲੀ ਇਕ ਔਰਤ ਦੀ ਲਾਸ਼ ਦੀ ਸ਼ਨਾਖਤ ਕਰਕੇ ਕਰਕੇ ਬਕਾਇਦਾ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ ਪਰ ਪੁਲਸ ਨੂੰ ਉਕਤ ਮਾਮਲਾ ਸ਼ੱਕੀ ਲੱਗਾ। ਪੁਲਸ ਨੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਗੁਪਤ ਕਾਰਵਾਈ ਦੌਰਾਨ ਪਤਾ ਲਗਾਇਆ ਕਿ ਉਕਤ ਨਿਸ਼ਾ ਦੇ ਆਪਣੇ ਪੇਕੇ ਪਿੰਡ ਦੇ ਸੋਨੂੰ ਨਾਮਕ ਨੌਜਵਾਨ ਵਿਅਕਤੀ ਨਾਲ ਪ੍ਰੇਮ ਸੰਬੰਧ ਸਨ। ਪਰਿਵਾਰਕ ਮੈਂਬਰਾਂ ਅਤੇ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਉਕਤ ਦੋਵਾਂ ਨੇ ਮਿਲ ਕੇ ਨਿਸ਼ਾ ਦੀ ਖੁਦਕੁਸ਼ੀ ਦਾ ਡਰਾਮਾ ਕੀਤਾ ਪਰ ਆਖਰ ਸੱਚਾਈ ਸਾਹਮਣੇ ਆ ਹੀ ਗਈ ਅਤੇ ਪੁਲਸ ਵੱਲੋਂ ਇਸ ਪ੍ਰੇਮੀ ਜੋੜੇ ਦੇ ਮੋਬਾਇਲ ਫ਼ੋਨ ਦੀਆਂ ਲੋਕੇਸ਼ਨ ਨਾਲ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।


Gurminder Singh

Content Editor

Related News