ਕਾਰ ਅੰਦਰ ਇਤਰਾਜ਼ਯੋਗ ਹਾਲਤ ''ਚ ਬੈਠਾ ਸੀ ਜੋੜਾ, ਬਾਹਰ ਪੈ ਗਿਆ ਰੌਲਾ, ਜਾਨ ਛੁਡਾਉਣੀ ਹੋਈ ਔਖੀ
Tuesday, Nov 03, 2020 - 10:33 AM (IST)
ਲੁਧਿਆਣਾ (ਮੁਕੇਸ਼) : ਚੰਡੀਗੜ੍ਹ ਰੋਡ ’ਤੇ ਸੈਕਟਰ-39 ਵਿਖੇ ਧਾਰਮਿਕ ਸਥਾਨ ਕੋਲ ਲੋਕਾਂ ਨੇ ਕਾਰ ਅੰਦਰ ਇਤਰਾਜ਼ਯੋਗ ਹਾਲਤ 'ਚ ਜੋੜੇ ਨੂੰ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਮਾਮਲੇ ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੀ. ਸੀ. ਆਰ. ਦਸਤਾ ਪਹੁੰਚ ਗਿਆ। ਮੁਹੱਲੇ ਦੀਆਂ ਜਨਾਨੀਆਂ ਨੇ ਕਿਹਾ ਕਿ ਉਹ ਕਰਵਾਚੌਥ ਨੂੰ ਲੈ ਕੇ ਨੇੜੇ ਹੀ ਸ਼ਾਪਿੰਗ ਕਰਨ ਬਾਜ਼ਾਰ ਜਾ ਰਹੀਆਂ ਸਨ।
ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ
ਜਦੋਂ ਉਹ ਧਾਰਮਿਕ ਸਥਾਨ ਕੋਲੋਂ ਲੰਘ ਰਹੀਆਂ ਸਨ ਤਾਂ ਉਨ੍ਹਾਂ ਨੇ ਕੰਧ ਨਾਲ ਸ਼ੱਕੀ ਹਾਲਤ ਵਿਖੇ ਕਾਰ ਖੜ੍ਹੀ ਦੇਖੀ, ਜੋ ਖੜ੍ਹੇ ਹੋਏ ਹਿੱਲ ਰਹੀ ਸੀ। ਜਦੋਂ ਉਹ ਕਾਰ ਨੇੜੇ ਗਈਆਂ ਤਾਂ ਕਾਰ ਅੰਦਰ ਇਤਰਾਜ਼ਰਯੋਗ ਹਾਲਤ 'ਚ ਜੋੜੇ ਨੂੰ ਦੇਖ ਕੇ ਰੌਲਾ ਪਾ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬੇਅਦਬੀ' ਮਾਮਲੇ ਦੀ ਸੂਚਨਾ ਦੇਣ ਵਾਲਾ ਹੀ ਨਿਕਲਿਆ 'ਮੁਲਜ਼ਮ', ਭੜਕੀ ਸਿੱਖ ਸੰਗਤ
ਰੌਲਾ ਸੁਣ ਕੇ ਮੁਹੱਲੇ ਦੇ ਆਦਮੀ ਇਕੱਠੇ ਹੋ ਗਏ। ਕਾਰ ਅੰਦਰੋਂ ਜੋੜਾ ਬਾਹਰ ਨਿਕਲ ਆਇਆ ਤੇ ਲੋਕਾਂ ਨੂੰ ਪੁਲਸ ਤੇ ਲੀਡਰਾਂ ਦਾ ਰੋਅਬ ਝਾੜਨਾ ਸ਼ੁਰੂ ਕਰ ਦਿੱਤਾ। ਮਾਹੌਲ ਖਰਾਬ ਹੁੰਦਾ ਦੇਖ ਕੇ ਜੋੜੇ ਨੂੰ ਆਪਣੀ ਜਾਨ ਛੁਡਾਉਣੀ ਔਖੀ ਹੋ ਗਈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਇਸ ਤੋਂ ਬਾਅਦ ਕੌਂਸਲਰ ਤੇ ਲੀਡਰ ਕਿਸਮ ਦੇ ਲੋਕ ਮੂਹਰੇ ਆ ਗਏ, ਜਿਨ੍ਹਾਂ ਨੇ ਜੋੜੇ ਨੂੰ ਵਾਰਨਿੰਗ ’ਤੇ ਮੁਆਫ਼ੀ ਮੰਗਣ ਮਗਰੋਂ ਜਾਣ ਦਿੱਤਾ।