ਮੋਦੀ ਦੇ ਫੈਸਲੇ ਦੇਸ਼ ਦੇ ਭਵਿੱਖ ਦੇ ਲਈ ਖਤਰੇ ਪੈਦਾ ਕਰਨ ਵਾਲੇ- ਵਿਧਾਇਕ ਕੁਲਬੀਰ

Tuesday, Oct 24, 2017 - 05:02 PM (IST)

ਜ਼ੀਰਾ (ਅਕਾਲੀਆਂ ਵਾਲਾ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਮੁੱਚੇ ਢਾਚੇ ਨੂੰ ਡਾਂਵਾ ਡੋਲ ਕਰ ਦਿੱਤਾ ਹੈ। ਸਰਕਾਰ ਵਲੋਂ ਦੇਸ਼ ਦੀ ਜਨਤਾ 'ਤੇ ਨਿੱਜੀ ਹਿੱਤਾ ਲਈ ਥੋਪੇ ਜਾ ਰਹੇ ਫੈਸਲੇ ਦੇਸ਼ ਦੇ ਭਵਿੱਖ ਦੇ ਲਈ ਇਕ ਖਤਰੇ ਦੀ ਘੰਟੀ ਸਾਬਤ ਹੋ ਰਹੇ ਹਨ। ਕਿਉਂਕਿ ਦੇਸ਼ ਦਾ 80 ਫੀਸਦੀ ਕਾਰੋਬਾਰ ਕਿਸਾਨੀ ਨਾਲ ਜੁੜਿਆ ਹੋਇਆ ਅਤੇ ਇਹ ਸਰਕਾਰ ਕਿਸਾਨਾਂ ਦੇ ਸਿਰ 'ਤੋਂ ਕਰਜ਼ਿਆਂ ਦਾ ਭਾਰ ਹੋਲਾ ਕਰਨ ਦੀ ਬਜਾਏ ਉਨ੍ਹਾਂ ਨੂੰ ਬੋਝ ਥੱਲੇ ਦੱਬ ਰਹੀ ਹੈ। ਇਹ ਵਿਚਾਰ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ ਨੇ ਜਿੱਥੇ ਵਪਾਰਕ ਕਾਰੋਬਾਰ ਹਲੂਣ ਕੇ ਰੱਖ ਦਿੱਤਾ ਹੈ। ਉਥੇ ਕਿਸਾਨਾਂ ਦੇ ਟਰੈਕਟਰਾਂ 'ਤੇ ਲਗਾਇਆ ਜਾ ਰਿਹਾ ਟੈਕਸ ਕਿਸਾਨੀ ਦੇ ਚੰਗੇ ਦਿਨਾਂ ਦੀ ਆਸ ਨੂੰ ਗ੍ਰਹਿਣ ਲਗਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਕਿਸਾਨਾਂ ਦੇ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆਂਦਾ ਜਾਵੇਗਾ। ਇਸ ਮੌਕੇ ਵੀਨੂ ਸ਼ਾਹ ਮੱਖੂ, ਅੱਪੂ ਮਨਚੰਦਾ, ਚੀਨੂ ਗਾਬਾ, ਕਾਲਾ ਮਾਣਕਟਾਲਾ, ਰਾਜਾ ਕੱਕੜ, ਲੱਕੀ ਮੌਂਗਾ, ਸਤੀਸ਼ ਨਾਰੰਗ, ਰਾਧੇ ਸ਼ਾਮ ਆਦਿ ਹਾਜ਼ਰ ਸਨ।


Related News