ਵਿਦੇਸ਼ਾਂ ''ਚ ਰਹਿੰਦੇ ਪੰਜਾਬੀ ਵੀ ਪਾ ਸਕਣਗੇ ਵੋਟ, ਏਅਰਪੋਰਟ ''ਤੇ ਕਾਊਂਟਰ ਸ਼ੁਰੂ
Thursday, Mar 28, 2019 - 10:57 AM (IST)

ਅੰਮ੍ਰਿਤਸਰ : ਹੁਣ ਵਿਦੇਸ਼ਾਂ 'ਚ ਰਹਿੰਦੇ ਪਰਵਾਸੀ ਪੰਜਾਬੀ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਸ ਦੇ ਲਈ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਵੀਪ ਮੁਹਿੰਮ ਤਹਿਤ ਪਰਵਾਸੀ ਪੰਜਾਬੀਆਂ ਦੀਆਂ ਵੋਟਾਂ ਬਣਾਉਣ ਲਈ 2 ਵਿਸ਼ੇਸ਼ ਕਾਊਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਆਪਣੀ ਵੋਟ ਬਣਾਉਣ ਲਈ ਇਨ੍ਹਾਂ ਕਾਊਂਟਰਾਂ ਤੋਂ ਫਾਰਮ ਨੰਬਰ-6 ਏ ਭਰ ਕੇ ਆਪਣਾ ਨਾਂ ਵੋਟਰ ਸੂਚੀ 'ਚ ਦਰਜ ਕਰਵਾ ਸਕਦੇ ਹਨ।