ਕੌਂਸਲਰਾਂ ਅਤੇ ਸਫਾਈ ਸੇਵਕਾਂ ਵੱਲੋਂ ਵਿੱਢੀ ਮੁਹਿੰਮ ਲਿਆਈ ਰੰਗ

Wednesday, Jan 03, 2018 - 12:08 PM (IST)

ਕੌਂਸਲਰਾਂ ਅਤੇ ਸਫਾਈ ਸੇਵਕਾਂ ਵੱਲੋਂ ਵਿੱਢੀ ਮੁਹਿੰਮ ਲਿਆਈ ਰੰਗ


ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਆਖਿਰਕਾਰ ਕਾਂਗਰਸੀ ਕੌਂਸਲਰਾਂ ਅਤੇ ਸਫਾਈ ਸੇਵਕਾਂ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਰੰਗ ਲੈ ਹੀ ਆਈ। ਏ. ਡੀ. ਸੀ. ਬਰਨਾਲਾ ਪ੍ਰਵੀਨ ਗੋਇਲ ਨੇ ਡੀ. ਸੀ. ਬਰਨਾਲਾ ਘਣਸ਼ਿਆਮ ਥੋਰੀ ਨੂੰ ਈ. ਓ. ਪਰਮਿੰਦਰ ਸਿੰਘ ਭੱਟੀ ਖਿਲਾਫ ਕਾਰਵਾਈ ਕਰਨ ਲਿਖਿਆ ਗਿਆ ਹੈ ਅਤੇ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ।  ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਸਮੇਂ-ਸਮੇਂ ਸਿਰ ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਅਤੇ ਸਫਾਈ ਸੇਵਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਸੀ ਕਿ ਸ਼ਹਿਰ ਵਿਚੋਂ ਗਊਵੰਸ਼ ਫੜਨ ਦੇ ਮਾਮਲੇ ਵਿਚ ਗਲਤ ਢੰਗ ਨਾਲ ਅਦਾਇਗੀ ਕੀਤੀ ਗਈ ਹੈ।
ਜਦੋਂ ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨੂੰ ਉਨ੍ਹਾਂ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਕਿਤੇ ਬੈਠਾ ਹਾਂ। ਬਾਅਦ ਵਿਚ ਗੱਲ ਕਰਾਂਗਾ। 

ਕੀ ਕਹਿੰਦੇ ਨੇ ਈ. ਡੀ. ਸੀ.
ਏ. ਡੀ. ਸੀ. ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼ਹਿਰ ਵਿਚੋਂ ਗਊਵੰਸ਼ ਫੜਨ ਦੇ ਮਾਮਲੇ ਦੀ ਮੈਂ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਇਸ ਸਬੰਧ ਵਿਚ ਸਬੰਧਿਤ ਅਧਿਕਾਰੀਆਂ, ਕੌਂਸਲਰਾਂ ਅਤੇ ਸਫਾਈ ਸੇਵਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਮੈਂ ਜਾਂਚ ਵਿਚ ਪਾਇਆ ਕਿ ਨਗਰ ਕੌਂਸਲ ਦੇ ਈ. ਓ. ਵਲੋਂ ਗਊਵੰਸ਼ ਫੜਨ ਦੇ ਮਾਮਲੇ 'ਚ ਕਾਨੂੰਨ ਅਨੁਸਾਰ ਅਦਾਇਗੀ ਨਹੀਂ ਕੀਤੀ ਗਈ। ਉਕਤ ਰਿਪੋਰਟ ਡੀ. ਸੀ. ਬਰਨਾਲਾ ਨੂੰ ਭੇਜੀ ਗਈ ਹੈ।


Related News