16 ਸਾਲਾ ਨੌਜਵਾਨ ਦਾ ਘਿਨੌਣਾ ਕਾਰਨਾਮਾ,ਕੁੜੀ ਦਾ ਕਤਲ ਕਰ ਦਰਖੱਤ ਨਾਲ ਲਟਕਾਈ ਲਾਸ਼

Friday, Sep 25, 2020 - 06:03 PM (IST)

16 ਸਾਲਾ ਨੌਜਵਾਨ ਦਾ ਘਿਨੌਣਾ ਕਾਰਨਾਮਾ,ਕੁੜੀ ਦਾ ਕਤਲ ਕਰ ਦਰਖੱਤ ਨਾਲ ਲਟਕਾਈ ਲਾਸ਼

ਲਹਿਰਾ ਮੁਹੱਬਤ (ਮਨੀਸ਼): ਪਿੰਡ ਲਹਿਰਾ ਮੁਹੱਬਤ ਵਿਖੇ ਦਲਿਤ ਪਰਿਵਾਰ ਦੇ 16 ਸਾਲਾ ਮੁੰਡੇ ਵਲੋਂ ਨਾਬਾਲਗ ਦਲਿਤ ਪਰਿਵਾਰ ਦੀ ਹੀ ਕੁੜੀ ਦਾ ਗਲਾ ਘੁੱਟ ਕੇ ਮਾਰ ਦੇਣ ਦਾ ਸਮਾਚਾਰ ਮਿਲਿਆ ਹੈ।ਮ੍ਰਿਤਕ ਸੁਮਨ ਕੌਰ ਦੇ ਪਿਤਾ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪੀਰਾਦਿੱਤਾ ਸਿੰਘ ਪੁੱਤਰ ਅੰਗਰੇਜ਼ ਸਿੰਘ ਨੇ ਉਨ੍ਹਾਂ ਦੀ ਕੁੜੀ ਸੁਮਨ ਕੌਰ ਦਾ ਗਲਾ ਘੁੱਟ ਕੇ ਲਹਿਰਾ ਮੁਹੱਬਤ ਤੋਂ ਭੂੰਦੜ ਜਾਣ ਵਾਲੇ ਰਾਹ 'ਤੇ ਕਿਸੇ ਮੋਟਰ ਕੋਲ ਦਰੱਖਤ ਨਾਲ ਲਾਸ਼ ਨੂੰ ਲਮਕਾ ਦੇ ਫਾਹ ਲੈਣ ਦੇ ਬਹਾਨੇ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਾਹ ਕੱਟਣ ਵਾਲੀ ਮਸ਼ੀਨ 'ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ

PunjabKesari

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਸੀ. ਬੀ. ਆਈ. ਅਦਾਲਤ ਨੇ ਇਸ ਕਾਰਨ ਟਾਲੀ ਸੁਣਵਾਈ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੀਰਾਦਿੱਤਾ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਵੀ ਆਪਣਾ ਗਲਾ ਘੁੱਟ ਕੇ ਫਾਹ ਲੈਣ ਦਾ ਰੌਲਾ ਪਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਕੁੜੀ ਨੂੰ ਦਰੱਖਤ ਤੋਂ ਥੱਲੇ ਉਤਾਰਿਆ ਤਾਂ ਕੁੜੀ ਦੀ ਮੌਤ ਹੋ ਚੁੱਕੀ ਸੀ। ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਹੈ। ਪੁਲਸ ਮੁਲਾਜ਼ਮ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਰਾਦਿੱਤਾ ਖਿਲਫਾ ਧਾਰਾ 302 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਗ੍ਰਿਫਤਾਰੀ ਕਰਨੀ ਬਾਕੀ ਹੈ।


author

Shyna

Content Editor

Related News