ਖੇੜੀ ਗੰਡਿਆਂ 'ਚੋਂ ਲਾਪਤਾ ਹੋਏ ਭਰਾਵਾਂ 'ਚੋਂ ਜਸ਼ਨਦੀਪ ਦੀ ਲਾਸ਼ ਦੀ ਪਰਿਵਾਰ ਨੇ ਕੀਤੀ ਪੁਸ਼ਟੀ

Sunday, Aug 04, 2019 - 01:19 PM (IST)

ਖੇੜੀ ਗੰਡਿਆਂ 'ਚੋਂ ਲਾਪਤਾ ਹੋਏ ਭਰਾਵਾਂ 'ਚੋਂ ਜਸ਼ਨਦੀਪ ਦੀ ਲਾਸ਼ ਦੀ ਪਰਿਵਾਰ ਨੇ ਕੀਤੀ ਪੁਸ਼ਟੀ

ਪਟਿਆਲਾ (ਬਲਜਿੰਦਰ)—ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਬੱਚਿਆਂ 'ਚੋਂ ਵੱਡੇ ਮੁੰਡੇ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਪਟਿਆਲਾ ਪੁਲਸ ਨੂੰ ਕੱਲ੍ਹ ਨਰਵਾਣਾ ਬ੍ਰਾਂਚ ਦੇ ਬਘੌਰਾ ਬ੍ਰਿਜ ਦੇ ਕੋਲੋਂ ਇਕ ਬੱਚੇ ਦੀ ਲਾਸ਼ ਮਿਲੀ ਸੀ।ਇਹ ਬ੍ਰਿਜ ਘਨੌਰ ਤੋਂ 18 ਕਿਲੋਮੀਟਰ ਦੂਰ ਹੈ। ਬੱਚੇ ਦੀ ਉਮਰ 11 ਤੋਂ 12 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਫਿਰ ਪਰਿਵਾਰ ਨੂੰ ਬੁਲਾਇਆ ਅਤੇ ਪਰਿਵਾਰ ਨੇ ਕਿਹਾ ਇਹ ਵੀ ਸਾਡੇ ਬੱਚੇ ਦੀ ਲਾਸ਼ ਨਹੀਂ ਹੈ, ਪਰ ਹੁਣ ਪਰਿਵਾਰ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਲਾਸ਼ ਜਸ਼ਨਦੀਪ ਦੀ ਹੀ ਹੈ।

ਦੂਜੇ ਪਾਸੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦੀ ਉਮਰ 10 ਤੋਂ 12 ਸਾਲਾਂ ਦੇ ਵਿਚਕਾਰ ਹੈ ਅਤੇ ਲਾਸ਼ 10 ਤੋਂ 12 ਦਿਨ ਹੀ ਪੁਰਾਣੀ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪਰਿਵਾਰ ਵਾਲਿਆਂ ਨੂੰ ਦਿਖਾਈ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਉਨ੍ਹਾਂ ਦੇ ਬੱਚੇ ਦੀ ਲਾਸ਼ ਨਹੀਂ ਹੈ। ਪਰ ਹੁਣ ਪਰਿਵਾਰ ਨੇ ਇਹ ਮੰਨ ਲਿਆ ਹੈ ਕਿ ਇਹ ਲਾਸ਼ ਜਸ਼ਨਦੀਪ ਦੀ ਹੀ ਹੈ। ਐੱਸ. ਐੱਸ. ਪੀ. ਦਾ ਕਹਿਣਾ ਸੀ ਕਿ ਜਦੋਂ ਪਰਿਵਾਰ ਨੇ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ ਤਾਂ ਉਨ੍ਹਾਂ ਇਕ ਬੱਚੇ ਦੇ ਗਲ ਵਿਚ ਕਾਲਾ ਧਾਗਾ ਅਤੇ ਉਸ ਨੇ ਲਾਲ ਟੀ-ਸ਼ਰਟ ਪਾਈ ਹੋਣ ਦੀ ਗੱਲ ਆਖੀ ਸੀ ਅਤੇ ਇਸ ਬੱਚੇ ਦੇ ਗਲ ਵਿਚ ਵੀ ਕਾਲਾ ਧਾਗਾ ਅਤੇ ਉਸ ਨੇ ਲਾਲ ਟੀ-ਸ਼ਰਟ ਪਾਈ ਹੋਈ ਹੈ ਪਰ ਪਰਿਵਾਰ ਇਸ ਤੋਂ ਇਨਕਾਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਾਲਾ ਹੈੱਡ ਤੋਂ ਵੀ ਇਕ ਬੱਚੇ ਦੀ ਇਕ ਲਾਸ਼ ਮਿਲੀ ਸੀ ਅਤੇ ਉਸ ਨੂੰ ਵੀ ਪਰਿਵਾਰ ਨੇ ਆਪਣਾ ਬੱਚਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ।


author

Shyna

Content Editor

Related News