ਪੰਜਾਬ ਦੇ ਜ਼ਿਲ੍ਹਾ ਰੂਪਨਗਰ ''ਚ ਆਕਸੀਜਨ ਤੇ ਕੋਰੋਨਾ ਵੈਕਸੀਨ ਦੀ ਨਹੀਂ ਕੋਈ ਘਾਟ

Friday, Apr 30, 2021 - 01:52 PM (IST)

ਪੰਜਾਬ ਦੇ ਜ਼ਿਲ੍ਹਾ ਰੂਪਨਗਰ ''ਚ ਆਕਸੀਜਨ ਤੇ ਕੋਰੋਨਾ ਵੈਕਸੀਨ ਦੀ ਨਹੀਂ ਕੋਈ ਘਾਟ

ਰੂਪਨਗਰ (ਸੱਜਣ ਸੈਣੀ)- ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ  ਵੈਕਸੀਅਨ ਅਤੇ ਆਕਸੀਜਨ ਦੀ ਘਾਟ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ, ਇਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਟੀਮਾਂ ਵੱਲੋਂ ਹਸਪਤਾਲਾਂ ਦੇ ਵਿਚ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿੰਨੀ ਆਕਸੀਜਨ ਅਤੇ ਵੈਕਸੀਨ ਦੀ ਲੋੜ ਹੈ ਅਤੇ ਕਿੰਨੀ ਸਪਲਾਈ ਆ ਰਹੀ ਹੈ। ਸੂਬੇ ਵਿੱਚ ਕੋਰੋਨਾ ਦੇ ਮਾਮਲੇ ਵੱਧਣ ਕਰਕੇ ਸੂਬੇ ਦੇ ਵਿੱਚ ਆਕਸੀਜਨ ਅਤੇ ਕੋਰੋਨਾ ਵੈਕਸੀਨ ਦੀ ਘਾਟ ਵੀ ਵਿਖਾਈ ਦੇਣ ਲੱਗੀ ਹੈ।

ਇਹ ਵੀ ਪੜ੍ਹੋ : ਵੰਡਰਲੈਂਡ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਮਾਲਕ ਖ਼ਿਲਾਫ਼ ਮਾਮਲਾ ਦਰਜ

PunjabKesari

ਜੇਕਰ ਇਸ ਨੂੰ ਲੈ ਕੇ ਗੱਲ ਕੀਤੀ ਜਾਵੇ ਰੂਪਨਗਰ ਜ਼ਿਲ੍ਹੇ ਦੀ ਤਾਂ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਦੇ ਅਨੁਸਾਰ ਜ਼ਿਲ੍ਹੇ ਦੇ ਵਿਚ ਆਕਸੀਜਨ ਅਤੇ ਕੋਰੋਨਾ ਵੈਕਸੀਨ ਦੀ ਫਿਲਹਾਲ ਕੋਈ ਵੀ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਦੋ ਦਿਨ ਦੀ ਕੋਰੋਨਾ ਵੈਕਸੀਨ ਉਪਲੱਬਧ ਹੈ ਅਤੇ ਪਿੱਛੋਂ ਸਪਲਾਈ ਦੀ ਵੀ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਦੱਸਿਆ ਵੀ ਆਕਸੀਜਨ ਵੀ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੈ ਅਤੇ ਸਪਲਾਈ ਵੀ ਪਿੱਛੋਂ ਨਿਰਵਿਘਨ ਆ ਰਹੀ ਹੈ ।

ਇਹ ਵੀ ਪੜ੍ਹੋ : ਕੈਪਟਨ ਨੇ ਕੋਵਿਡ ਰੋਗੀਆਂ ਲਈ ਤਿਆਰ ਕਰਵਾਏ 1 ਲੱਖ ਬੈਗ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ

PunjabKesari

ਕੋਰੋਨਾ ਕਾਰਨ ਵੀਰਵਾਰ ਨੂੰ ਹੋਈ 3 ਦੀ ਮੌਤ, 138 ਨਵੇਂ ਮਾਮਲੇ ਆਏ ਸਾਹਮਣੇ
ਰੂਪਨਗਰ ਜ਼ਿਲ੍ਹੇ ’ਚ ਵੀਰਵਾਰ ਨੂੰ ਕੋਰੋਨਾ ਦੇ 128 ਨਵੇਂ ਮਰੀਜ਼ ਮਿਲੇ ਅਤੇ 3 ਲੋਕਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦਿਆਂ ਮੌਤ ਦੇ ਮੂੰਹ ਵਿਚ ਚਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਵੀਰਵਾਰ ਜ਼ਿਲ੍ਹਾ ਰੂਪਨਗਰ ’ਚ ਐਕਟਿਵ ਕੇਸਾਂ ਦੀ ਗਿਣਤੀ 1223 ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : PGI 'ਚ ਦਾਖ਼ਲ ਜਬਰ-ਜ਼ਿਨਾਹ ਪੀੜਤਾ 7 ਸਾਲਾ ਬੱਚੀ ਇਕ ਮਹੀਨੇ ਤੋਂ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ

PunjabKesari

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਸ਼ਹਿਰ ’ਚ 75, ਨੰਗਲ ’ਚ 21, ਸ੍ਰੀ ਚਮਕੌਰ ਸਾਹਿਬ ’ਚ 12, ਸ੍ਰੀ ਅਨੰਦਪੁਰ ਸਾਹਿਬ ’ਚ 24 ਅਤੇ ਮੋਰਿੰਡਾ ’ਚ 14 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ 115 ਲੋਕਾਂ ਨੂੰ ਸਿਹਤਮੰਦ ਹੋਣਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚੋਂ 190214 ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 180577 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2219 ਦੀ ਰਿਪੋਰਟ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

PunjabKesari

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8071 ਪਹੁੰਚ ਚੁੱਕੀ ਹੈ, ਜਿਨ੍ਹਾਂ ’ਚੋਂ 6586 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਦੇ 1379 ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਕ 64 ਸਾਲਾ ਪੁਰਸ਼ ਨਿਵਾਸੀ ਰੂਪਨਗਰ ਤੋਂ ਇਲਾਵਾ 55 ਸਾਲਾ ਪੁਰਸ਼ ਨਿਵਾਸੀ ਸ੍ਰੀ ਚਮਕੋਰ ਸਾਹਿਬ ਅਤੇ 66 ਸਾਲਾ ਪੁਰਸ਼ ਬਲਾਕ ਸ੍ਰੀ ਕੀਤਰਪੁਰ ਸਾਹਿਬ ਨਾਲ ਸਬੰਧਤ ਹੈ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਜ਼ਿਲ੍ਹਾ ਹਸਪਤਾਲ ’ਚ ਕੋਰੋਨਾ ਟੈਸਟ ਕਰਵਾਉਣ ਲਈ ਲੋਕਾਂ ਦੀ ਭਾਰੀ ਭੀੜ ਰਹੀ ਅਤੇ ਜ਼ਿਲ੍ਹਾ ਹਸਪਤਾਲ ’ਚ 310 ਟੈਸਟ ਕੀਤੇ ਗਏ।

ਇਹ ਵੀ ਪੜ੍ਹੋ : ਜਲੰਧਰ ਸਿਵਲ ਸਰਜਨ ਦੇ ਹੁਕਮ, ਘਰਾਂ ’ਚ ਰੋਗੀਆਂ ਦੀ ਦੇਖਭਾਲ ਕਰ ਰਹੀਆਂ ਸੰਸਥਾਵਾਂ ਨੂੰ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News