ਜ਼ਿਲ੍ਹਾ ਰੂਪਨਗਰ ''ਚੋਂ ਸਾਹਮਣੇ ਆਏ ਕੋਰੋਨਾ ਦੇ 12 ਨਵੇਂ ਮਾਮਲੇ
Wednesday, Aug 05, 2020 - 11:53 AM (IST)
ਰੂਪਨਗਰ (ਸੱਜਣ ਸੈਣੀ)— ਕੋਰੋਨਾ ਵਾਇਰਸ ਦਾ ਕਹਿਰ ਪੰਜਾਬ 'ਚ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਜ਼ਿਲ੍ਹਾ ਰੂਪਨਗਰ 'ਚੋਂ ਕੋਰੋਨਾ ਵਾਇਰਸ ਦੇ 12 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰੋਪੜ 'ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 73 ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ
ਮਿਲੀ ਜਾਣਕਾਰੀ ਮੁਤਾਕ 3 ਮਾਮਲੇ ਬੀਤੀ ਰਾਤ ਸਾਹਮਣੇ ਆਏ ਸਨ ਅਤੇ 9 ਮਾਮਲੇ ਅੱਜ ਸਵੇਰੇ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਜ਼ਿਲ੍ਹਾ ਰੂਪਨਗਰ 'ਚ ਕੁੱਲ 22616 ਲੋਕਾਂ ਦੀ ਕੋਰੋਨਾ ਜਾਂਚ 'ਚ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 21463 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਜਦਕਿ ਹੁਣ ਤੱਕ ਪਾਜ਼ੇਟਿਵ ਕੇਸ 291 ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 894 ਰਿਪੋਰਟÎਾਂ ਦਾ ਅਜੇ ਇੰਤਜ਼ਾਰ ਹੈ। ਕੋਰੋਨਾ ਵਾਇਰਸ ਦੇ ਜ਼ਿਲ੍ਹਾ ਰੂਪਨਗਰ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2026, ਲੁਧਿਆਣਾ 3870, ਜਲੰਧਰ 2613, ਮੋਹਾਲੀ 'ਚ 989, ਪਟਿਆਲਾ 'ਚ 2001, ਹੁਸ਼ਿਆਰਪੁਰ 'ਚ 593, ਤਰਨਾਰਨ 377, ਪਠਾਨਕੋਟ 'ਚ 456, ਮਾਨਸਾ 'ਚ 159, ਕਪੂਰਥਲਾ 340, ਫਰੀਦਕੋਟ 319, ਸੰਗਰੂਰ 'ਚ 1161, ਨਵਾਂਸ਼ਹਿਰ 'ਚ 273, ਰੂਪਨਗਰ 273, ਫਿਰੋਜ਼ਪੁਰ 'ਚ 565, ਬਠਿੰਡਾ 585, ਗੁਰਦਾਸਪੁਰ 668, ਫਤਿਹਗੜ੍ਹ ਸਾਹਿਬ 'ਚ 393, ਬਰਨਾਲਾ 318, ਫਾਜ਼ਿਲਕਾ 327, ਮੋਗਾ 455, ਮੁਕਤਸਰ ਸਾਹਿਬ 240 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 471 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਨੈਸ਼ਨਲ ਐਵਾਰਡੀ ਅਧਿਆਪਕ ਨੇ ਬਣਾਈ ਰਾਮ ਮੰਦਰ ਦੀ 'ਪੇਂਟਿੰਗ', ਹਰ ਪਾਸੇ ਹੋ ਰਹੀ ਚਰਚਾ