ਨਵਾਂਸ਼ਹਿਰ: ਇਟਲੀ ਤੋਂ ਪਰਤੀ ਬਜ਼ੁਰਗ ਔਰਤ ਦੀ ਮੌਤ ਹੋਣ ਨਾਲ ਸਹਿਮੇ ਲੋਕ
Wednesday, Apr 08, 2020 - 12:42 PM (IST)
ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਇਥੋਂ ਦੇ ਨਜ਼ਦੀਕੀ ਪੈਂਦੇ ਪਿੰਡ ਗੋਸਲਾ 'ਚ ਇਟਲੀ ਤੋਂ ਆਈ ਔਰਤ ਦੀ ਮੌਤ ਹੋਣ ਕਾਰਨ ਲੋਕ ਕਾਫੀ ਸਹਿਮ ਗਏ। ਮ੍ਰਿਤਕਾ ਦੀ ਪਛਾਣ ਗੁਰਬਖਸ਼ ਕੌਰ (62) ਪਤਨੀ ਬਲਵੀਰ ਚੰਦ ਵਾਸੀ ਪਿੰਡ ਗੋਸਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ 'ਚ ਹੋਈ ਹੈ, ਜੋਕਿ 10 ਮਾਰਚ ਨੂੰ ਇਟਲੀ ਤੋਂ ਵਾਪਸ ਭਾਰਤ ਆਪਣੇ ਪਿੰਡ ਆਈ ਸੀ।
ਇਹ ਵੀ ਪੜ੍ਹੋ : ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'
ਇਸ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪਹਿਲਾਂ ਤੋਂ ਹੀ ਬੀਮਾਰ ਹੋਣ ਕਾਰਨ ਘਰ 'ਚ ਹੀ 15 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਸੀ, ਜਿਸ ਨੂੰ ਸੋਮਵਾਰ ਸਾਹ ਲੈਣ 'ਚ ਆ ਰਹੀ ਮੁਸ਼ਕਲ ਕਾਰਨ ਡਾਕਟਰੀ ਟੀਮ ਵੱਲੋਂ ਪਹਿਲਾਂ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
ਉਪਰੋਕਤ ਹੋਈ ਮੌਤ ਬਾਰੇ ਜਦੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਔਰਤ ਦੀ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਹੋਈ। ਪੀ. ਜੀ. ਆਈ. ਵੱਲੋਂ ਲਏ ਗਏ ਖੂਨ ਦੇ ਸੈਂਪਲ ਦੀ ਰਿਪੋਰਟ 'ਚ ਕੋਰੋਨਾ ਨੈਗੇਟਿਵ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਇਹ ਵੀ ਪੜ੍ਹੋ :ਜਲੰਧਰ: ਕੋਰੋਨਾ ਦੇ 5 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ