ਨਵਾਂਸ਼ਹਿਰ: ਬਿਹਾਰ ਤੋਂ ਪਰਤਿਆ ਬੱਸ ਚਾਲਕ ਨਿਕਲਿਆ ਕੋਰੋਨਾ ਪਾਜ਼ੇਟਿਵ

Wednesday, Jun 24, 2020 - 11:35 AM (IST)

ਨਵਾਂਸ਼ਹਿਰ: ਬਿਹਾਰ ਤੋਂ ਪਰਤਿਆ ਬੱਸ ਚਾਲਕ ਨਿਕਲਿਆ ਕੋਰੋਨਾ ਪਾਜ਼ੇਟਿਵ

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 'ਚ ਬਿਹਾਰ ਤੋਂ ਪਰਤੇ ਬੱਸ ਚਾਲਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਬੀਤੇ ਦਿਨ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ 'ਚੋਂ ਨਵਾਂਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਅਨੁਸਾਰ ਹਰਵਿੰਦਰ ਸਿੰਘ (38) ਨਾਮ ਦਾ ਇਹ ਵਿਅਕਤੀ ਪੇਸ਼ੇ ਵਜੋਂ ਬਸ ਡਰਾਈਵਰ ਹੈ। ਉਹ 18 ਜੂਨ ਨੂੰ ਬਿਹਾਰ ਤੋਂ ਵਾਪਸ ਆਇਆ ਸੀ। ਬਿਹਾਰ ਤੋਂ ਵਾਪਸ ਪਰਤਣ ਕਰਕੇ ਉਸ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਨਾਕਾਬੰਦੀ ਦੌਰਾਨ 5 ਕਰੋੜ ਦੀ ਹੈਰੋਇਨ ਸਣੇ 4 ਸਮੱਗਲਰ ਗ੍ਰਿਫਤਾਰ

ਉਸ ਦਾ ਟੈਸਟ ਪਾਜ਼ੇਟਿਵ ਆਉਣ 'ਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ ਕੇਅਰ ਸੈਂਟਰ ਵਿਖੇ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 'ਮਿਸ਼ਨ ਫਤਿਹ' ਤਹਿਤ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਤਕ 8451 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 7398 ਨੈਗੇਟਿਵ ਪਾਏ ਗਏ ਹਨ ਜਦਕਿ 651 ਦੀ ਰਿਪੋਰਟ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ 256 ਨਮੂਨੇ ਲਏ ਗਏ ਜਦਕਿ ਮੰਗਲਵਾਰ 309 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਆਏ ਨਵੇਂ ਕੇਸ ਬਾਅਦ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 12 ਹੋ ਗਈ ਹੈ।


author

shivani attri

Content Editor

Related News