ਨਹੀਂ ਲਿਆ ਕੋਈ ਸਬਕ, ਤਸਵੀਰਾਂ ''ਚ ਦੇਖੋ ਕਿਵੇਂ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

Tuesday, May 19, 2020 - 04:59 PM (IST)

ਨਹੀਂ ਲਿਆ ਕੋਈ ਸਬਕ, ਤਸਵੀਰਾਂ ''ਚ ਦੇਖੋ ਕਿਵੇਂ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

ਨਵਾਂਸ਼ਹਿਰ (ਤ੍ਰਿਪਾਠੀ)— ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ 'ਚ ਮਚੇ ਮੌਤ ਦੇ ਤਾਂਡਵ ਤੋਂ ਬਚਾਅ ਲਈ ਪਿਛਲੇ ਕਰੀਬ 60 ਦਿਨ੍ਹਾਂ ਤੋਂ ਪੰਜਾਬ ਸਣੇ ਦੇਸ਼ ਭਰ 'ਚ ਕਰਫਿਊ ਲਾਇਆ ਗਿਆ ਸੀ। ਪੰਜਾਬ ਸਣੇ ਦੇਸ਼ ਦੇ ਹੋਰ ਸੂਬਿਆਂ 'ਚ ਲਾਕ ਡਾਊਨ 'ਚ ਦਿੱਤੀ ਗਈ ਖਾਸ ਛੁੱਟ ਦੇ ਚੱਲਦੇ ਲੋਕਾਂ ਦੇ ਮਨ 'ਚ ਇਹ ਡਰ ਪੈਦਾ ਹੋ ਰਿਹਾ ਹੈ ਕਿ ਕਿੱਧਰੇ ਲਾਕ ਡਾਊਨ 'ਚ ਦਿੱਤੀ ਗਈ ਢਿੱਲ ਲੋਕਾਂ ਦੀ ਲਾਪਰਵਾਹੀ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਨਾ ਬਣ ਜਾਵੇ। ਹਾਲਾਂਕਿ ਜ਼ਿਲੇ 'ਚ ਰੋਟੇਸ਼ਨ ਦੇ ਆਧਾਰ 'ਤੇ ਬਾਜ਼ਾਰਾਂ 'ਚ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਕੁਝ ਅਜਿਹੇ ਦੁਕਾਨਦਾਰ ਵੀ ਦੇਖੇ ਗਏ ਹਨ, ਜਿਨ੍ਹਾਂ ਦੀ ਅੱਜ ਰੋਟੇਸ਼ਨ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ।

ਇਹ ਵੀ ਪੜ੍ਹੋ:  ਹੁਣ ਖਹਿਰਾ ਨੇ 'ਮੈਂ ਵੀ ਹਾਂ ਅਰਵਿੰਦਰ ਭਲਵਾਨ' ਨਾਂ ਦੀ ਮੁਹਿੰਮ ਸ਼ੁਰੂ ਕਰਨ ਦੀ ਕੀਤੀ ਅਪੀਲ

ਬਾਜ਼ਾਰਾਂ 'ਚ ਉੱਡ ਰਹੀਆਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ
ਜ਼ਿਲਾ ਮੈਜਿਸਟ੍ਰੇਟ ਵੱਲੋਂ ਪੰਜਾਬ ਸਰਕਾਰ ਵੱਲੋਂ 31 ਮਈ ਤੱਕ ਲਾਗੂ ਕੀਤੇ ਲਾਕ ਡਾਊਨ ਦੇ ਆਧਾਰ 'ਤੇ ਸਰਕਾਰ ਦੀ ਨਵੀਂ ਐਡਵਾਇਜ਼ਰੀ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਖੋਲ੍ਹਣ ਦਾ ਫੈਸਲਾ ਲੈਣ ਦੇ ਨਾਲ-ਨਾਲ ਹੋਰ ਵਪਾਰਕ ਸੰਸਥਾਵਾਂ 'ਚ ਵੀ ਕੰਮਕਾਰ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ ਗਈ ਹੈ ਪਰ ਬਾਵਜੂਦ ਇਸ ਦੇ ਜਿੱਥੇ ਸਰਕਾਰ ਦੀ ਐਡਵਾਇਜ਼ਰੀ ਦੀ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਧੱਜੀਆਂ ਉੱਡਦੇ ਦੇਖਿਆ ਗਿਆ ਤਾਂ ਉੱਥੇ ਹੀ ਸੋਸ਼ਲ ਡਿਸਟੈਂਸਿੰਗ ਤੱਕ ਦਾ ਵੀ ਧਿਆਨ ਨਹੀਂ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਪਿਛਲੇ ਕਰੀਬ 2 ਮਹੀਨਿਆਂ ਤੋਂ ਲੋਕ ਘਰਾਂ 'ਚ ਬੰਦ ਪਏ ਹਨ ਅਤੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹਨ, ਅਜਿਹੇ 'ਚ ਵੀ ਲੋਕ ਭਾਰੀ ਗਿਣਤੀ 'ਚ ਕੱਪੜਿਆਂ ਤੱਕ ਦੀ ਖਰੀਦਾਰੀ ਕਰਦੇ ਦੇਖੇ ਗਏ।

PunjabKesari

ਦੋਪਹੀਆ ਵਾਹਨਾਂ 'ਤੇ ਇਕੱਲੇ ਚਾਲਕ ਦੀ ਐਡਵਾਇਜ਼ਰੀ ਨੂੰ ਛਿੱਕੇ ਟੰਗਦੇ ਦੇਖੇ ਗਏ ਵਾਹਨ ਚਾਲਕ
ਜ਼ਿਲਾ ਮੈਜਿਸਟ੍ਰੇਟ ਵੱਲੋਂ ਵਾਹਨ ਚਾਲਕਾਂ ਨੂੰ ਖਾਸ ਹਦਾਇਤਾਂ ਜਾਰੀ ਕਰਦੇ ਹੋਏ ਦੋਪਹੀਆ ਵਾਹਨਾਂ 'ਤੇ ਕੇਵਲ ਚਾਲਕ ਦੇ ਬੈਠਣ ਅਤੇ 2 ਪਹੀਆ ਵਾਹਨਾਂ, ਟੈਕਸੀ, ਕੈਬ ਆਦਿ 'ਤੇ ਚਾਲਕ ਤੋਂ ਇਲਾਵਾ 2 ਹੋਰ ਲੋਕਾਂ ਦੇ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਮਾਰਗਾਂ 'ਤੇ ਟ੍ਰੈਫਿਕ ਅਤੇ ਰੂਟੀਨ ਨਾਕਿਆਂ 'ਤੇ ਤਾਇਨਾਤ ਪੁਲਸ ਦੀ ਮੌਜੂਦਗੀ ਨੂੰ ਅਣਡਿੱਠਾ ਕਰਦੇ ਹੋਏ ਇਕ ਹੀ ਬਾਈਕ 'ਤੇ 2-2 ਅਤੇ 3 ਲੋਕਾਂ ਨੂੰ ਬਿਠਾ ਕੇ ਲੰਘਦੇ ਰਹੇ। ਇਸੇ ਤਰ੍ਹਾਂ ਦੇ ਹਾਲਾਤ 4 ਪਹੀਆ ਵਾਹਨਾਂ 'ਚ ਵੀ ਦੇਖੇ ਗਏ।

ਇਹ ਵੀ ਪੜ੍ਹੋ​​​​​​​: ਨਹਿਰ 'ਚ ਰੁੜੇ ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

PunjabKesari

ਕੀ ਕਹਿੰਦੇ ਹਨ ਸ਼ਹਿਰ ਦੇ ਪਤਵੰਤੇ ਲੋਕ
ਲਾਕ ਡਾਊਨ ਦੌਰਾਨ ਦਿੱਤੀ ਗਈ ਖਾਸ ਛੁੱਟ ਸਬੰਧੀ ਜਦੋਂ ਸਾਬਕਾ ਕੌਂਸਲਰ ਬਲਵੀਰ ਸਿੰਘ, ਬ੍ਰਾਹਮਣ ਸਭਾ ਦੇ ਅਧਿਕਾਰੀ ਕਮਲ ਸ਼ਰਮਾ, ਰਾਕੇਸ਼ ਕੁਮਾਰ, ਸੰਦੀਪ ਪਰਿਹਾਰ ਅਤੇ ਡਾ. ਜੇ. ਐੱਸ. ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਅਦ੍ਰਿਸ਼ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਲਾਕਡਾਊਨ 'ਚ ਕੋਈ ਢਿੱਲ ਦਿੱਤੀ ਗਈ ਹੈ ਤਾਂ ਸਰਕਾਰ ਦੀ ਐਡਵਾਇਜ਼ਰੀ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜ਼ਾਂ ਦੇ ਅੰਕੜੇ 'ਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਜਿਵੇਂ ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਦੇ ਦੇਖਿਆ ਗਿਆ ਹੈ, ਉਸ ਨਾਲ ਕੋਰੋਨਾ ਪ੍ਰਤੀ ਲੋਕਾਂ 'ਚ ਵੱਧ ਡਰ ਦੀ ਭਾਵਨਾ ਪੈਦਾ ਹੋ ਰਹ ਹੈ। ਉਨ੍ਹਾਂ ਕਿਹਾ ਕਿ ਇਹੋ ਹਾਲਾਤ ਰਹੇ ਤਾਂ ਜਲਦ ਟਰਾਂਸਪੋਰਟ ਸ਼ੁਰੂ ਕਰਨ ਜਾ ਰਹੀ ਸਰਕਾਰ ਦੇ ਫੈਸਲੇ 'ਤੇ ਪ੍ਰਸ਼ਨ ਚਿੰਨ੍ਹ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ​​​​​​​: ​​​​​​​ ਪੰਜਾਬ ''ਚ ਹੁਣ ਇਸ ਤਰੀਕ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਸਕਣਗੇ ਲੋਕ

PunjabKesari

ਕੀ ਕਹਿੰਦੇ ਹਨ ਜ਼ਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ
ਜ਼ਿਲਾ ਮੈਜਿਸਟ੍ਰੈਟ ਵਿਨੈ ਬਬਲਾਨੀ ਨੇ ਕਿਹਾ ਕਿ ਕੋਰੋਨਾ ਵਰਗੀ ਅਦ੍ਰਿਸ਼ ਬੀਮਾਰੀ ਤੋਂ ਲੜਨ ਲਈ ਸਰਕਾਰ ਦੀਆਂ ਹਦਾਇਤਾਂ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਲਾਕਡਾਊਨ 'ਚ ਕੁਝ ਰਿਵਾਇਤਾਂ ਦੇ ਰਹੀ ਹੈ ਤਾਂ ਅਜਿਹੇ 'ਚ ਲੋਕਾਂ ਦੀ ਆਪਣੀ ਜ਼ਿੰੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦੀ ਐਡਵਾਇਜ਼ਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਸਰਕਾਰ ਦੀ ਐਡਵਾਇਜ਼ਰੀ ਨੂੰ ਲਾਗੂ ਕਰਨ 'ਚ ਸਹਿਯੋਗ ਨਹੀਂ ਕੀਤਾ ਤਾਂ ਜ਼ਿਲਾ ਪ੍ਰਸ਼ਾਸਨ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ।


author

shivani attri

Content Editor

Related News