ਜ਼ਿਲ੍ਹਾ ਨਵਾਂਸ਼ਹਿਰ ''ਚੋਂ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲੇ ਆਏ ਸਾਹਮਣੇ

Friday, Sep 11, 2020 - 01:57 PM (IST)

ਜ਼ਿਲ੍ਹਾ ਨਵਾਂਸ਼ਹਿਰ ''ਚੋਂ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਨਵਾਂਸ਼ਹਿਰ ਵਿਖੇ ਕੋਰੋਨਾ ਮਹਾਮਾਰੀ ਦੇ ਅੱਜ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ 14 ਮਰੀਜ਼ਾਂ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 897 ਹੋ ਗਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਪਿੰਡ ਸੇਖਾਮਜਾਰਾਂ ਵਿਖੇ 22 ਅਤੇ 23 ਸਾਲਾਂ 2 ਨੌਜਵਾਨਾਂ ਸਮੇਤ ਕੋਰੋਨਾ ਦੇ 4 ਨਵੇਂ ਮਰੀਜ਼, ਬੰਗਾ ਵਿਖੇ 3 ਅਤੇ ਬਲਾਚੌਰ, ਕਾਠਗੜ੍ਹ, ਮਾਹਿਲ ਖੁਰਦ, ਰਾਹੋਂ, ਬਹਿਲੂਰ ਕਲਾਂ, ਲੰਗੇਰੀ ਅਤੇ ਜੀਂਦੋਵਾਲ ਵਿਖੇ 1-1 ਨਵਾਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਇਆ ਗਿਆ ਹੈ।

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

ਨਵਾਂਸ਼ਹਿਰ 'ਚ ਕੋਰੋਨਾ ਦੀ ਸਥਿਤੀ

ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 27,098 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ 'ਚੋਂ 902 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। 719 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 29 ਦੀ ਮੌਤ ਹੋਈ ਹੈ, 60 ਦੇ ਨਤੀਜੇ ਆਉਣੇ ਅਜੇ ਬਾਕੀ ਜਦਕਿ 164 ਸਰਗਰਮ ਮਰੀਜ਼ ਹਨ। ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ 175 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 137 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ. ਭਾਟੀਆ ਨੇ ਦੱਸਿਆ ਕਿ ਵੀਰਵਾਰ ਜ਼ਿਲ੍ਹੇ 'ਚ 616 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ


author

shivani attri

Content Editor

Related News