ਕੋਰੋਨਾ ਵਿਰੁੱਧ ਜੰਗ: MLA ਅੰਗਦ ਸਿੰਘ ਖੁਦ ਮੋਟਰਸਾਈਕਲ ’ਤੇ ਜਾ ਕੇ ਪਿੰਡਾਂ ’ਚ ਕਰਵਾ ਰਹੇ ਨੇ ਸੈਨੇਟਾਈਜ਼ੇਸ਼ਨ

05/11/2020 7:36:17 PM

ਨਵਾਂਸ਼ਹਿਰ (ਜੋਬਨਪ੍ਰੀਤ)— ਕੋਰੋਨਾ ਦੇ ਡਰ ਕਾਰਨ ਜਿੱਥੇ ਲੋਕ ਇਕ-ਦੂਜੇ ਤੋਂ ਦੂਰੀ ਬਣਾਉਣਾ ਮੁਨਾਸਿਫ ਸਮਝਦੇ ਹਨ, ਉਥੇ ਹੀ ਦੂਜੇ ਪਾਸੇ ਨਵਾਂਸ਼ਹਿਰ ਹਲਕੇ ਦਾ ਨੌਜਵਾਨ ਵਿਧਾਇਕ ਅੰਗਦ ਸਿੰਘ ਸ਼ਹਿਰ ਤੇ ਪਿੰਡਾਂ ’ਚ ਖੁਦ ਜਾ ਕੇ ਸੈਨੇਟਾਈਜ਼ਰ ਵੱਖ-ਵੱਖ ਥਾਂਵਾਂ ’ਤੇ ਛਿੜਕਾਅ ਕਰਵਾ ਰਹੇ ਹਨ। ਅੰਗਦ ਸਿੰਘ ਵੱਲੋਂ ਮੋਟਰਸਾਈਕਲ ਜਾਂ ਸਕੂਟਰ ’ਤੇ ਅੱਗੇ-ਅੱਗੇ ਟਰੱਕ ਦੀ ਅਗਵਾਈ ਕਰਕੇ ਹਲਕੇ ਦੇ ਕਾਫੀ ਪਿੰਡਾਂ ’ਚ ਸੈਨੇਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ।  ਲੋਕ ਵੀ ਅੰਗਦ ਸਿੰਘ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਨਜ਼ਰ ਆਏ। ਜਦੋਂ ਅਸੀਂ ਅੰਗਦ ਸਿੰਘ ਨਾਲ ਵਿਸ਼ੇਸ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਇਸ ਮੁਸ਼ਕਿਲ ਦੀ ਘੜੀ ‘ਚ ਮੈਂ ਹਲਕੇ ਦੇ ਨਾਲ ਖੜ੍ਹਾ ਹਾਂ ਅਤੇ ਨਵਾਂਸ਼ਹਿਰ ਦੀ ਸਿਹਤਯਾਬੀ ਲਈ ਹਮੇਸ਼ਾ ਹੀ ਮੇਰੇ ਯਤਨ ਜਾਰੀ ਰਹਿਣਗੇ। 

ਇਹ ਵੀ ਪੜ੍ਹੋ: ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਹੋਏ ਵਿਵਾਦ 'ਤੇ ਬੋਲੇ ਮਜੀਠੀਆ, ਮੰਗੀ ਸੀ. ਬੀ. ਆਈ. ਜਾਂਚ

PunjabKesari

ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਇਹ ਟਰੱਕ ਭੇਜਿਆ ਗਿਆ ਸੀ। ਮੇਰਾ ਟਰੱਕ ਦੇ ਨਾਲ-ਨਾਲ ਜਾਣ ਦਾ ਮੁੱਖ ਕਾਰਨ ਇਹ ਸੀ ਇਕ ਲੋਕਾਂ ਵਿਚਾਲੇ ਵਿਚਰ ਕੇ ਮੈਨੂੰ ਹੋਰ ਉਤਸ਼ਾਹ ਆਵੇ। ਉਨ੍ਹਾਂ ਕੋਰੋਨਾ ਦੀ ਲੜਾਈ ਲੜ੍ਹ ਰਹੇ ਹਰ ਇਕ ਉਨ੍ਹਾਂ ਮੁਲਾਜ਼ਮ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਲੜਾਈ ’ਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਿਆ। 

ਇਹ ਵੀ ਪੜ੍ਹੋ: ਰੂਪਨਗਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਇਕ ਹੀ ਦਿਨ 'ਚ 46 ਨਵੇਂ ਕੇਸ ਆਏ ਸਾਹਮਣੇ

PunjabKesari

ਇਸ ਮੌਕੇ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਨ, ਡਾਕਟਰ ਸਹਿਬਾਨ, ਸਿਹਤ ਵਿਭਾਗ ਨਾਲ ਸੰਬੰਧਤ ਕਾਰਚਾਰੀ, ਸਫਾਈ ਸੇਵਕ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਮਹਾਮਾਰੀ ਖਿਲਾਫ ਦਿਨ-ਰਾਤ ਮਿਹਨਤ ਕੀਤੀ, ਉਨ੍ਹਾਂ ਦੀਆਂ ਸੇਵਾਵਾਂ ਤੋਂ ਸਬਕ ਲੈਂਦੇ ਹੋਏ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਸਿਹਤ ਸੰਬੰਧੀ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਆਉਣ ਵਾਲੇ ਸਮੇਂ ਨੂੰ ਵੀ ਮੁੱਖ ਰੱਖਦੇ ਹੋਏ ਇਨ੍ਹਾਂ ਨਿਯਮਾਂ ਨੂੰ ਵੀ ਆਪਣੀ ਜ਼ਿੰਦਗੀ ’ਚ ਲਾਗੂ ਕਰੀਏ। ਇਸ ਮੌਕੇ ਉਨ੍ਹਾਂ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਸਹਿਯੋਗ ‘ਚ ਆਪਣੇ ਵਿੱਤ ਅਨੁਸਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ


shivani attri

Content Editor

Related News