ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਭੀੜ ਨੂੰ ਦੇਖ ਲੱਗਦਾ ਨਹੀਂ ਲੋਕ ''ਕੋਰੋਨਾ'' ਤੋਂ ਪਾਉਣਾ ਚਾਹੁੰਦੇ ਨੇ ਛੁਟਕਾਰਾ

Tuesday, May 05, 2020 - 10:01 AM (IST)

ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਭੀੜ ਨੂੰ ਦੇਖ ਲੱਗਦਾ ਨਹੀਂ ਲੋਕ ''ਕੋਰੋਨਾ'' ਤੋਂ ਪਾਉਣਾ ਚਾਹੁੰਦੇ ਨੇ ਛੁਟਕਾਰਾ

ਜਲੰਧਰ (ਕਮਲੇਸ਼)— ਇਸ ਸਮੇਂ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ 'ਚ ਲੱਗਾ ਹੋਇਆ ਹੈ। ਜਲੰਧਰ ਪ੍ਰਸ਼ਾਸਨ ਨੇ ਵੀ ਇਸ ਨਾਲ ਲੜਨ ਲਈ ਲੋੜੀਂਦੇ ਕਦਮ ਚੁੱਕੇ ਹਨ ਅਤੇ ਸਮੇਂ-ਸਮੇਂ 'ਤੇ ਸੋਸ਼ਲ ਡਿਸਟੈਂਸਿੰਗ ਬਾਰੇ ਲੋਕਾਂ ਨੂੰ ਗਾਈਡ ਵੀ ਕੀਤਾ ਹੈ ਪਰ ਉਥੇ ਹੀ ਮੰਡੀ ਫੈਂਟਨਗੰਜ ਦੀਆਂ ਤਸਵੀਰਾਂ ਕੁਝ ਹੋਰ ਹੀ ਕਹਿੰਦੀਆਂ ਹਨ।

PunjabKesari
ਇਥੇ ਇਕੱਠੀ ਹੋ ਰਹੀ ਭੀੜ ਨੂੰ ਦੇਖ ਲਗਦਾ ਨਹੀਂ ਹੈ ਕਿ ਮਹਾਨਗਰ 'ਚ ਕਰਫਿਊ ਹੈ ਅਤੇ ਸੋਸ਼ਲ ਡਿਸਟੈਂਸਿੰਗ ਰੱਖੀ ਜਾ ਰਹੀ ਹੈ। ਇਸ ਭੀੜ 'ਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਲੋਕਾਂ ਨੂੰ ਦੇਖਿਆ ਜਾ ਰਿਹਾ ਹੈ। ਇਥੇ ਆਉਣ ਵਾਲੇ ਲੋਕ ਇਹ ਨਹੀਂ ਸਮਝ ਰਹੇ ਹਨ ਕਿ ਨਿਯਮਾਂ ਨੂੰ ਤੋੜ ਕੇ ਇਹ ਲੋਕ ਆਪਣੀ ਹੀ ਨਹੀਂ ਸਗੋਂ ਆਪਣੇ ਪੂਰੇ ਪਰਿਵਾਰ ਦੀ ਜਾਨ ਨੂੰ ਜੋਖਮ 'ਚ ਪਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਦੋ ਮਰੀਜ਼ਾਂ ਨੇ 'ਕੋਰੋਨਾ' 'ਤੇ ਕੀਤੀ ਫਤਿਹ ਹਾਸਲ, ਹਸਪਤਾਲ ਤੋਂ ਮਿਲੀ ਛੁੱਟੀ

PunjabKesari
ਹਾਲ 'ਚ 'ਚ ਪ੍ਰਸ਼ਾਸਨ ਨੇ ਕੁਝ ਸਮੇਂ ਲਈ ਛੋਟੇ ਵੀ ਦਿੱਤੀ ਹੈ ਪਰ ਇਸ ਛੋਟ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਸੈਂਕੜਿਆਂ ਦੇ ਹਿਸਾਬ ਨਾਲ ਇਕ ਹੀ ਥਾਂ 'ਚ ਇਕੱਠੇ ਹੋ ਜਾਣ। ਅਜਿਹੇ ਰਵੱਈਏ ਨਾਲ ਪ੍ਰੇਸ਼ਾਨੀ ਵੱਧ ਸਕਦੀ ਹੈ। ਜਲੰਧਰ 'ਚ ਇਸ ਸਮੇਂ 131 ਕੋਰੋਨਾ ਪਾਜ਼ੇਟਿਵ ਕੇਸ ਹਨ। ਅਜਿਹੇ ਮਾਮਲਿਆਂ 'ਚ ਪ੍ਰਸ਼ਾਸਨ ਨੂੰ ਸਖਤੀ ਵਰਤਣ ਦੀ ਲੋੜ ਹੈ।

PunjabKesari


author

shivani attri

Content Editor

Related News