ਕਾਇਆ ਕਲਪ ਸਕੀਮ ਅਧੀਨ ਮੁਕੇਰੀਆਂ ਦਾ ਸਿਵਲ ਹਸਪਤਾਲ ਪੰਜਾਬ ''ਚੋਂ ਪਹਿਲੇ ਸਥਾਨ ''ਤੇ
Tuesday, Apr 28, 2020 - 05:06 PM (IST)

ਮੁਕੇਰੀਆਂ/ਦਸੂਹਾ (ਝਾਵਰ, ਬਲਵੀਰ)— ਭਾਰਤ ਸਰਕਾਰ ਵੱਲੋਂ ਸਵੱਸਥ ਭਾਰਤ ਅਭਿਆਨ ਆਰੰਭ ਕੀਤਾ ਗਿਆ ਹੈ। ਇਸ ਸਕੀਮ ਅਧੀਨ ਮੁਕੇਰੀਆਂ ਦਾ ਸਿਵਲ ਹਸਪਤਾਲ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਇਆ ਹੈ। ਇਸ ਸਕੀਮ 'ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿਵਲ ਹਸਪਤਾਲਾਂ 'ਚ ਕਾਇਆ ਕਲਪ ਸਕੀਮ ਸਬੰਧੀ ਜੋ ਹਸਪਤਾਲਾਂ ਦੀ ਸਫਾਈ ਸਬੰਧੀ ਮੁਕਾਬਲੇਬਾਜ਼ ਕਰਵਾਏ ਜਾਂਦੇ ਹਨ, ਇਸ ਮੁਕਾਬਲੇ ਲਈ ਸਾਰੇ ਸਿਵਲ ਹਸਪਤਾਲਾਂ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਸਬੰਧੀ ਸਰਕਾਰ ਵੱਲੋਂ ਬਣਾਈ ਟੀਮ ਨੇ ਜਾਂਚ ਰਿਪੋਰਟ ਪੇਸ਼ ਕੀਤੀ ਹੈ, ਜਿਸ 'ਚ ਪੰਜਾਬ ਕਾਇਆ ਕਲਪ ਸਕੀਮ ਅਧੀਨ ਸਿਵਲ ਹਸਪਤਾਲ ਮੁਕੇਰੀਆਂ ਨੂੰ 82.5 ਅੰਕ ਮਿਲੇ ਅਤੇ ਇਹ ਹਸਪਤਾਲ ਪੰਜਾਬ 'ਚ ਪਹਿਲੇ ਨੰਬਰ 'ਤੇ ਰਿਹਾ, ਜਦਕਿ ਸਿਵਲ ਹਸਪਤਾਲ ਦਸੂਹਾ ਨੂੰ 79.5 ਅੰਕ ਮਿਲੇ ਅਤੇ ਉਹ ਪੰਜਾਬ 'ਚੋਂ ਦੂਜੇ ਨੰਬਰ 'ਤੇ ਰਿਹਾ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ
ਐੱਸ. ਐੱਮ. ਓ. ਮੁਕੇਰੀਆਂ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਨੂੰ 15 ਲੱਖ ਰੁਪਏ ਦਾ ਨਾਮ ਦਿੱਤਾ ਜਾਵੇਗਾ ਜਦੋਂ ਜਦੋਂ ਕਿ ਸਿਵਲ ਹਸਪਤਾਲ ਦੇ ਮੁਲਾਜ਼ਮਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਹੁਣ ਦੱਸਿਆ ਕਿ ਇਹ ਸਭ ਕੁਝ ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ ਦੇ ਸਦਕਾ ਹੀ ਇਸ ਹਸਪਤਾਲ ਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ।
ਐੱਸ. ਐੱਮ. ਓ. ਮੁਕੇਰੀਆਂ ਡਾ. ਤਰਸੇਮ ਸਿੰਘ ਅਤੇ ਐੱਸ. ਐੱਮ. ਓ. ਦਸੂਹਾ ਡਾ. ਦਵਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ ਮੁਕੇਰੀਆਂ ਦਾ ਸਿਵਲ ਹਸਪਤਾਲ ਪਹਿਲਾਂ ਵੀ 2018 'ਚ ਇਸ ਸਕੀਮ ਅਧੀਨ ਪਹਿਲੇ ਸਥਾਨ 'ਤੇ ਰਿਹਾ ਸੀ ਅਤੇ ਦਸੂਹਾ ਦੇ ਸਿਵਲ ਹਸਪਤਾਲ ਨੇ ਵੀ 2017 'ਚ ਇਸ ਸਕੀਮ ਅਧੀਨ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ''ਕੋਰੋਨਾ'' ਪਾਜ਼ੀਟਿਵ