ਕੋਰੋਨਾ ਟੈਸਟ ਕਰਵਾਉਣ ਲਈ ਲਿਆਂਦਾ ਭਗੌੜਾ ਹਸਪਤਾਲ ''ਚੋਂ ਫਰਾਰ

Thursday, Jul 02, 2020 - 11:27 AM (IST)

ਕੋਰੋਨਾ ਟੈਸਟ ਕਰਵਾਉਣ ਲਈ ਲਿਆਂਦਾ ਭਗੌੜਾ ਹਸਪਤਾਲ ''ਚੋਂ ਫਰਾਰ

ਭੁਲੱਥ (ਰਜਿੰਦਰ)— ਸੁਭਾਨਪੁਰ ਪੁਲਸ ਵੱਲੋਂ ਕੋਰੋਨਾ ਟੈਸਟ ਕਰਵਾਉਣ ਲਈ ਭੁਲੱਥ ਹਸਪਤਾਲ 'ਚ ਲਿਆਂਦਾ ਗਿਆ ਭਗੌੜਾ ਵਿਅਕਤੀ ਟੈਸਟ ਕਰਵਾਉਣ ਸਮੇਂ ਹਸਪਤਾਲ 'ਚੋਂ ਫਰਾਰ ਹੋ ਗਿਆ। ਦੱਸ ਦੇਈਏ ਕਿ ਸੁਭਾਨਪੁਰ ਥਾਣੇ ਦੀ ਪੁਲਸ ਵੱਲੋਂ ਧਰਮਿੰਦਰ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ, ਹਾਲ ਵਾਸੀ ਲੜੋਈ ਥਾਣਾ ਭੋਗਪੁਰ ਨੂੰ 9 ਜੂਨ ਨੂੰ ਕਾਬੂ ਕੀਤਾ ਗਿਆ ਸੀ। ਇਹ ਵਿਅਕਤੀ 14 ਕੇਸਾਂ 'ਚ ਚਾਰ ਸੂਬਿਆਂ ਦੀ ਪੁਲਸ ਨੂੰ ਲੋੜੀਂਦਾ ਸੀ। ਪੁਲਸ ਨੇ ਇਸ ਵਿਅਕਤੀ ਨੂੰ ਜੇਲ ਭੇਜਣ ਲਈ ਇਸ ਦਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ 14 ਜੂਨ ਨੂੰ ਪਾਜ਼ੇਟਿਵ ਆਈ ਸੀ।

ਇਸ ਤੋਂ ਬਾਅਦ ਇਸ ਭਗੌੜੇ ਵਿਅਕਤੀ ਨੂੰ ਪਹਿਲਾਂ ਆਈਸੋਲੇਸ਼ਨ ਸੈਂਟਰ ਕਪੂਰਥਲਾ ਅਤੇ ਬਾਅਦ 'ਚ ਜਲੰਧਰ ਦੇ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਗਿਆ ਸੀ, ਜਿਸ ਨੂੰ ਹੁਣ ਜੇਲ ਭੇਜਿਆ ਜਾਣਾ ਸੀ। ਇਸੇ ਕਰਕੇ ਇਸ ਵਿਅਕਤੀ ਨੂੰ ਕੋਰੋਨਾ ਟੈਸਟ ਲਈ ਬੁੱਧਵਾਰ ਸੁਭਾਨਪੁਰ ਪੁਲਸ ਵੱਲੋਂ ਭੁਲੱਥ ਹਸਪਤਾਲ ਲਿਆਂਦਾ ਗਿਆ ਸੀ। ਜੋ ਪੇਸ਼ਾਬ ਕਰਨ ਦਾ ਕਹਿ ਕੇ ਹਸਪਤਾਲ ਦੇ ਬਾਥਰੂਮ 'ਚ ਗਿਆ ਅਤੇ ਉਹ ਸ਼ੀਸ਼ਾ ਤੋੜ ਕੇ ਪਿਛਲੇ ਰਸਤੇ ਫਰਾਰ ਹੋ ਗਿਆ, ਜਿਸ ਦੀ ਭਾਲ 'ਚ ਭੁਲੱਥ ਅਤੇ ਸੁਭਾਨਪੁਰ ਪੁਲਸ ਜੁਟੀ ਹੋਈ ਹੈ। ਖਬਰ ਲਿਖੇ ਜਾਣ ਤੱਕ ਇਸ ਮਾਮਲੇ ਸਬੰਧੀ ਭੁਲੱਥ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।


author

shivani attri

Content Editor

Related News