''ਕੋਰੋਨਾ'' ਪ੍ਰਤੀ ਟਿੱਕ-ਟਾਕ ''ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ
Tuesday, Apr 14, 2020 - 06:16 PM (IST)
ਕਪੂਰਥਲਾ (ਓਬਰਾਏ)— ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਰਫਿਊ ਦੀ ਮਿਆਦ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਕਰਫਿਊ ਦੇ ਚਲਦਿਆਂ ਲੋਕ ਘਰਾਂ 'ਚ ਨਹੀਂ ਰਹਿਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ। ਕਪੂਰਥਲਾ ਦੇ ਇਕ ਅਧਿਕਾਰੀ ਨੇ ਲੋਕਾਂ ਨੂੰ ਘਰ 'ਚ ਰੱਖਣ ਲਈ ਨੌਜਵਾਨ ਪੀੜ੍ਹੀ ਦੀ ਸਭ ਤੋਂ ਵੱਧ ਪਸੰਦ ਸੋਸ਼ਲ ਸਾਈਟ ਟਿੱਕ-ਟਾਕ ਦਾ ਤਰੀਕਾ ਕੱਢਿਆ ਹੈ।
ਇਹ ਵੀ ਪੜ੍ਹੋ ► ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ, ਜਾਣੋ ਕਿਉਂ
ਟਿੱਕ-ਟਾਕ ਇਕ ਅਜਿਹੀ ਸਾਈਟ ਹੈ, ਜੋ ਸ਼ਾਇਦ ਹੀ ਕਿਸੇ ਦੇ ਫੋਨ 'ਚ ਨਾ ਹੋਵੇ। ਨੌਜਵਾਨ ਟਿੱਕ-ਟਾਕ ਨੂੰ ਕਾਮੇਡੀ, ਡਾਂਸ ਅਤੇ ਐਕਟਿੰਗ ਲਈ ਵਰਤ ਰਹੇ ਹਨ ਅਤੇ ਬਹੁਤੇ ਲੋਕ ਟਿੱਕ-ਟਾਕ ਸਟਾਰ ਵੀ ਬਣ ਚੁੱਕੇ ਹਨ। ਹੁਣ ਕੋਰੋਨਾ ਦਾ ਚਲਦਿਆਂ ਕਰਫਿਊ ਦੌਰਾਨ ਲੋਕ ਘਰਾਂ 'ਚ ਰਹਿ ਕੇ ਕੁਝ ਅਜਿਹਾ ਕਰਨ ਕਿ ਜਿਸ ਦਾ ਫਾਇਦਾ ਲੋਕਾਂ ਨੂੰ ਜਾਗਰੂਕ ਕਰਨ 'ਚ ਹੋਵੇ ਇਸ ਦੇ ਲਈ ਕਪੂਰਥਲਾ ਦੇ ਯੂਥ ਸਰਵਿਸ ਵਿਭਾਗ ਨੇ ਟਿੱਕ-ਟਾਕ ਵੀਡੀਓਜ਼ ਦਾ ਤਰੀਕਾ ਕੱਢਿਆ ਹੈ।
ਇਹ ਵੀ ਪੜ੍ਹੋ ► ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ
ਵੀਡੀਓਜ਼ ਭੇਜਣ ਵਾਲੇ ਨੂੰ ਇਹ ਮਿਲੇਗਾ ਇਨਾਮ
ਜਾਣਕਾਰੀ ਦਿੰਦੇ ਹੋਏ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਟਿੱਕ-ਟਾਕ 'ਚ ਕੋਰੋਨਾ ਪ੍ਰਤੀ ਸਭ ਤੋਂ ਵਧੀਆ ਮੈਸੇਜ ਦੇਣ ਵਾਲੀਆਂ ਵੀਡੀਓਜ਼ ਨੂੰ ਕੱਢ ਕੇ ਉਸ 'ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ ਵਿਭਾਗ ਸਨਮਾਨਤ ਕਰੇਗਾ। ਉਨ੍ਹਾਂ ਦੱਸਿਆ ਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ ਸ਼ੀਲਡ ਦੇਣ ਦੇ ਨਾਲ-ਨਾਲ ਯੂਥ ਸਰਵਿਸ ਵਿਭਾਗ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ (ਵੀਡੀਓ)
ਇਹ ਵੀ ਪੜ੍ਹੋ ► ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
ਟਿੱਕ ਟਾਕ 'ਤੇ 30 ਸੈਕਿੰਡ ਦੀ ਵੀਡੀਓਜ਼ ਬਣਾ ਕੇ ਕਰੋ ਇਸ ਨੰਬਰ 'ਤੇ ਵਟਸਐਪ
ਉਨ੍ਹਾਂ ਨੇ ਦੱਸਿਆ ਕਿ ਤੁਸੀਂ ਇਨ੍ਹਾਂ ਵੀਡੀਓਜ਼ ਜ਼ਰੀਏ ਸਮਝ ਸਕਦੇ ਹੋ ਕਿ ਤੁਹਾਨੂੰ ਕੋਰੋਨਾ ਤੋਂ ਬਚਾਅ ਅਤੇ ਕਰਫਿਊ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਘਰ 'ਚ ਰਹਿ ਕੇ 30 ਸੈਕਿੰਡ ਤੋਂ ਦੋ ਮਿੰਟ ਤੱਕ ਦੀ ਵੀਡੀਓ ਬਣਾ ਕੇ ਟਿੱਕ-ਟਾਕ 'ਤੇ ਪਾਉਣੀ ਹੈ ਅਤੇ ਉਸ ਦਾ ਲਿੰਕ 98158-81016 'ਤੇ ਵਟਸਐਪ ਕਰਨੀ ਹੈ।
ਇਹ ਵੀ ਪੜ੍ਹੋ ►ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਜ਼ਿਲਾ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ 15 ਤੋਂ 35 ਸਾਲਾ ਉਮਰ ਲੋਕ 28 ਅਪ੍ਰੈਲ ਤੱਕ ਇਹ ਵੀਡੀਓਜ਼ ਭੇਜ ਸਕਦੇ ਹਨ ਅਤੇ ਹੁਣ ਤੱਕ ਉਨ੍ਹਾਂ ਦੇ ਕੋਲ 300 ਤੋਂ ਵੱਧ ਲੋਕ ਵੀਡੀਓਜ਼ ਪਹੁੰਚ ਚੁੱਕੀਆਂ ਹਨ।