ਕਪੂਰਥਲਾ ''ਚ 7 ਸਾਲਾ ਬੱਚੀ ਸਣੇ 4 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Thursday, Jul 09, 2020 - 05:54 PM (IST)
ਕਪੂਰਥਲਾ (ਵਿਪਨ)— ਪੂਰੇ ਦੇਸ਼ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਪੰਜਾਬ 'ਚ ਵੀ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਕਪੂਰਥਲਾ 'ਚ 7 ਸਾਲਾ ਬੱਚੀ ਸਮੇਤ 4 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅਰਬਨ ਅਸਟੇਟ 'ਚ 7 ਸਾਲਾ ਬੱਚੀ, 38 ਸਾਲਾ ਬੀਬੀ ਸਣੇ ਦੋ ਪੁਰਸ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦਿਹਾਤੀ ਦੇ SSP ਨੂੰ 'ਕੋਰੋਨਾ' ਹੋਣ ਦੀ ਪੁਸ਼ਟੀ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ
ਸੁਲਤਾਨਪੁਰ 'ਚ ਹੋਈ ਕੋਰੋਨਾ ਕਾਰਨ ਪਹਿਲੀ ਮੌਤ
ਉਥੇ ਹੀ ਅੱਜ ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਬਾਬਾ ਜਵਾਲਾ ਸਿੰਘ ਨਗਰ (ਨੇੜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ) ਸੁਲਤਾਨਪੁਰ ਲੋਧੀ ਨਿਵਾਸੀ ਅਸ਼ੋਕ ਕੁਮਾਰ 54 ਸਾਲ ਵਜੋ ਹੋਈ ਹੈ। ਇਸ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਵੱਲੋਂ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੇ ਗੁਰਦਿਆਂ ਦਾ ਇਲਾਜ ਕਰਵਾਉਣ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਚ ਦਾਖਲ ਹੋਇਆ ਸੀ, ਜਿੱਥੇ ਉਸ ਦੇ ਗੁਰਦਿਆਂ ਦਾ ਡਾਇਲਸੈਸ ਕੀਤਾ ਜਾਂਦਾ ਸੀ। ਜ਼ਿਆਦਾ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ। ਉਸ ਦੇ ਕੋਰੋਨਾ ਜਾਂਚ ਲਈ ਲੈ ਕੇ ਭੇਜੇ ਜਾਣ ਉਪਰੰਤ ਅਸ਼ੋਕ ਕੁਮਾਰ ਦੀ ਕੱਲ੍ਹ ਹੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ , ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਸੁਲਤਾਨਪੁਰ ਲੋਧੀ 'ਚ ਕੋਰੋਨਾ ਪੀੜਤ ਮਰੀਜ਼ ਦੀ ਇਹ ਪਹਿਲੀ ਮੌਤ ਹੈ, ਜਿਸ ਨਾਲ ਸਾਰੇ ਇਲਾਕੇ 'ਚ ਹੀ ਖੌਫ ਪਾਇਆ ਜਾ ਰਿਹਾ ਹੈ। ਬਾਬਾ ਜਵਾਲਾ ਸਿੰਘ ਨਗਰ ਦੇ ਉਸ ਇਲਾਕੇ ਨੂੰ ਸੀਲ ਕਰਕੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਹੋਰ ਲੋਕਾਂ ਦੇ ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਨਮੂਨੇ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ