ਕੋਰੋਨਾ ਆਫਤ 'ਚ ਵਧਦੀ ਗਰਮੀ ਕਾਰਨ ਲੋਕ ਦੋਹਰੀ ਮਾਰ ਝੱਲਣ ਲਈ ਮਜਬੂਰ

05/25/2020 11:05:11 AM

ਕਪੂਰਥਲਾ (ਮਹਾਜਨ)— ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਕਾਰਨ ਜ਼ਿਲਾ ਪ੍ਰਸ਼ਾਸਨ ਵੱਲੋਂ ਕੈਟਾਗਿਰੀ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਗਈ ਹੈ। ਇਸੇ ਕਾਰਨ ਸੋਮਵਾਰ ਤੋਂ ਸ਼ਨੀਵਾਰ ਤੱਕ ਬਾਜ਼ਾਰਾਂ 'ਚ ਕਾਫੀ ਰੌਣਕ ਦੇਖਣ ਨੂੰ ਮਿਲਦੀ ਹੈ ਪਰ ਐਤਵਾਰ ਨੂੰ ਸਵੇਰੇ 7 ਵਜੇ ਤੋਂ 11 ਵਜੇ ਤੱਕ ਕੇਵਲ ਕਰਿਆਨਾ, ਮੈਡੀਕਲ, ਡੇਅਰੀ ਸਮੇਤ ਇਕ ਦੋ ਹੋਰ ਦੁਕਾਨਾਂ ਖੋਲਣ ਦੀ ਇਜਾਜ਼ਤ ਮਿਲਣ ਦੇ ਕਾਰਨ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਚਹਿਲ ਪਹਿਲ ਨਾਮ ਮਾਤਰ ਰਹੀ।

ਸਿਰਫ ਇਛੁੱਕ ਲੋਕ ਹੀ ਨਜ਼ਰ ਆਏ। ਸ਼ਹਿਰ ਦੇ ਸਾਰੇ ਬਾਜ਼ਾਰ ਸਦਰ ਬਾਜ਼ਾਰ, ਅੰਮ੍ਰਿਤ ਬਾਜ਼ਾਰ, ਬਾਨੀਆ ਬਾਜ਼ਾਰ, ਸੱਤ ਨਾਰਾਇਣ ਬਜਾਰਾਂ 'ਚ ਸਵੇਰੇ 11 ਵਜੇ ਜਿਵੇਂ ਹੀ ਦੁਕਾਨਾਂ ਬੰਦ ਹੋਣ ਲੱਗੀਆਂ ਉਵੇਂ ਹੀ ਉਕਤ ਬਾਜ਼ਾਰਾਂ 'ਚ ਸੰਨਾਟਾ ਛਾਉਣਾ ਸ਼ੁਰੂ ਹੋ ਗਿਆ। ਉੱਧਰ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਲੋਕਾਂ ਦੀ ਚਹਿਲ ਪਹਿਲ 'ਚ ਕਮੀ ਦੇਖਣ ਨੂੰ ਮਿਲੀ। ਐਤਵਾਰ ਨੂੰ ਦੁਪਹਿਰ ਦਾ ਤਾਪਮਾਨ ਕਰੀਬ 40 ਡਿਗਰੀ ਸੈਲਸੀਅਸ ਹੋਣ ਕਾਰਨ ਲੋਕ ਘਰਾਂ 'ਚ ਹੀ ਦੁਬਕੇ ਰਹੇ। ਸਿਰਫ ਜ਼ਰੂਰੀ ਕੰਮ ਦੇ ਸਿਲਸਿਲੇ 'ਚ ਹੀ ਘਰਾਂ ਤੋਂ ਬਾਹਰ ਨਿਕਲਦੇ ਕੁਝ ਲੋਕ ਨਜ਼ਰ ਆਏ। ਦੁਪਹਿਰ ਦੇ ਸਮੇਂ ਚੱਲਣ ਵਾਲੀ ਲੂੰ ਕਾਰਨ ਪ੍ਰਾਈਵੇਟ ਅਤੇ ਸਿਵਲ ਹਸਪਤਾਲਾਂ 'ਚ ਵਾਇਰਲ ਬੁਖਾਰ, ਪੇਟ ਅਤੇ ਸਕਿਨ ਦੀ ਸਮੱਸਿਆ ਦੇ ਮਰੀਜ ਜ਼ਿਆਦਾ ਆ ਰਹੇ ਹਨ।

ਗਰਮੀ ਦੇ ਕਹਿਰ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸੀਆਂ ਆਪਣੀਆਂ ਪ੍ਰੇਸ਼ਾਨੀਆਂ
ਬਾਜ਼ਾਰ ਦੇ ਦੁਕਾਨਦਾਰ ਅਸ਼ੋਕ ਚੋਪੜਾ, ਯਸ਼ ਮਹਾਜਨ, ਸੁਰੇਸ਼ ਭਸੀਨ, ਪ੍ਰੋ. ਯਸ਼ਪਾਲ ਸੇਤੀਆ, ਪੰਕਜ ਆਨੰਦ, ਮਨੋਜ ਚੋਪੜਾ, ਰਾਜੇਸ਼ ਪਾਸੀ, ਪ੍ਰਦੀਪ ਭਸੀਨ, ਸੰਨੀ ਪਾਸੀ, ਅਵਤਾਰ ਸਿੰਘ, ਇਕਬਾਲ ਸਿੰਘ, ਪਵਨ ਕੁਮਾਰ, ਨਰੇਸ਼ ਸ਼ਰਮਾ ਨੇ ਦਸਿਆ ਕਿ ਗਰਮੀ ਕਾਰਨ ਬਾਜ਼ਾਰ 'ਚ ਪੂਰੀ ਤਰ੍ਹਾਂ ਨਾਲ ਮੰਦੀ ਛਾਈ ਹੋਈ ਹੈ। ਗਾਹਕਾਂ ਦੀ ਵੀ ਕਮੀ ਆਈ ਹੈ। ਗਾਹਕ ਸਵੇਰੇ-ਸਵੇਰੇ ਹੀ ਆਉਂਦਾ ਹੈ, ਦੁਪਹਿਰ ਨੂੰ ਤਾਂ ਖਾਲੀ ਬੈਠ ਕੇ ਅਤੇ ਟੀ. ਵੀ. ਦੇਖ ਕੇ ਸਮਾਂ ਗੁਜਾਰਨਾ ਪੈਂਦਾ ਹੈ। ਸ਼ਾਮ ਨੂੰ ਥੋੜ੍ਹੀ ਬਹੁਤ ਸੇਲ ਹੀ ਹੋ ਰਹੀ ਹੈ। ਹੁਣ ਤਾਂ ਦੁਕਾਨਾਂ ਦਾ ਖਰਚ ਕੱਢਣਾ ਵੀ ਮੁਸ਼ਕਿਲ ਹੋ ਗਿਆ ਹੈ।

ਪਾਰਾ 40 ਦੇ ਪਾਰ, ਡਿਊਟੀ 'ਤੇ ਜਵਾਨ
ਇਨ੍ਹਾਂ ਦਿਨਾਂ 'ਚ ਵਧਦੀ ਗਰਮੀ 'ਚ ਭਾਵੇਂ ਹੀ ਪਾਰਾ 40 ਡਿਗਰੀ ਸੈਲਸੀਅਲ ਤੱਕ ਪਹੁੰਚ ਜਾਣ ਕਾਰਨ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕਰ ਕਰ ਦਿੱਤੇ ਅਤੇ ਕੂਲਰ ਅਤੇ ਏ. ਸੀ. ਦੀ ਠੰਡੀ ਹਵਾਵਾਂ ਲੈ ਰਹੇ ਹਨ ਪਰ ਇਸ ਵਧਦੇ ਤਾਪਮਾਨ 'ਚ ਵੀ ਪੁਲਸ ਜਵਾਨ 'ਤੇ ਡਿਊਟੀ ਨਿਭਾ ਰਹੇ ਹਨ। ਦੁਪਹਿਰ ਦੇ ਸਮੇਂ ਸ਼ਹਿਰ ਦੇ ਪ੍ਰਮੁੱਖ ਟੀ ਪੁਆਇੰਟ ਰਮਨੀਕ ਚੌਂਕ, ਜਲੰਧਰ ਬਾਈਪਾਸ, ਡੀ.ਸੀ. ਚੌਕ, ਅੰਮ੍ਰਿਤਸਰ ਰੋਡ, ਕਰਤਾਰਪੁਰ ਰੋਡ, ਸ਼ਹੀਦ ਭਗਤ ਸਿੰਘ ਚੌਕ, ਗਰਾਰੀ ਚੌਕ, ਫੁਹਾਰਾ ਚੌਕ ਸਮੇਤ ਹੋਰਨਾਂ ਜਗਾ 'ਤੇ ਬੈਰੀਕੇਟਸ ਲਗਾ ਕੇ ਪੁਲਸ ਆਪਣੀ ਡਿਊਟੀ ਨਿਭਾਉਂਦੇ ਨਜਰ ਆਏ। ਪੈਦਲ ਟੂ ਵ੍ਹੀਲਰ ਅਤੇ ਹੋਰਨਾਂ ਵਾਹਨਾਂ 'ਤੇ ਘੁੰਮਣ ਵਾਲੇ ਲੋਕਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਬਾਅਦ ਉਨ੍ਹਾਂ ਨੂੰ ਸ਼ਹਿਰ 'ਚ ਦਾਖਲ ਕਰਨ ਦਿੱਤਾ ਜਾਂਦਾ ਹੈ ਤੇ ਬਿਨਾਂ ਕਾਗਜਾਤ, ਬਿਨਾਂ ਪਰਮਿਸ਼ਨ ਵਾਲੇ ਵਾਹਨ ਚਾਲਕਾਂ ਨੂੰ ਰਾਉਂਡਅਪ ਕੀਤਾ ਗਿਆ।


shivani attri

Content Editor

Related News