ਹੁਣ ਭੁੱਲਥ ''ਚੋਂ ਸਾਹਮਣੇ ਆਇਆ ਕੋਰੋਨਾ ਦਾ ਸ਼ੱਕੀ ਮਰੀਜ਼

Friday, Mar 20, 2020 - 07:25 PM (IST)

ਹੁਣ ਭੁੱਲਥ ''ਚੋਂ ਸਾਹਮਣੇ ਆਇਆ ਕੋਰੋਨਾ ਦਾ ਸ਼ੱਕੀ ਮਰੀਜ਼

ਭੁਲੱਥ (ਰਜਿੰਦਰ)— ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਹੀ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਵਾਇਰਸ ਸਬੰਧੀ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਚਲਦਿਆਂ ਅੱਜ ਭੁਲੱਥ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ : ਕੋਰੋਨਾ ਨਾਲ ਨਜਿੱਠਣ ਲਈ 25 ਕਰੋੜ ਰੁਪਏ ਦਾ ਫੰਡ ਜਾਰੀ
ਦੱਸਣਯੋਗ ਹੈ ਕਿ ਭੁਲੱਥ ਸ਼ਹਿਰ ਦੀ ਰਹਿਣ ਵਾਲੀ 56 ਸਾਲਾ ਔਰਤ ਖਾਂਸੀ, ਬੁਖਾਰ ਅਤੇ ਸਾਹ ਲੈਣ 'ਚ ਮੁਸ਼ਕਿਲ ਸੰਬੰਧੀ ਅੱਜ ਭੁਲੱਥ ਦੇ ਸਬ ਡਿਵੀਜ਼ਨ ਹਸਪਤਾਲ 'ਚ ਆਈ ਸੀ। ਜਿਸ ਦੀ ਸਕਰੀਨਿੰਗ ਕਰਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਕਤ ਔਰਤ ਨੂੰ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਲਿਜਾਇਆ ਗਿਆ। 

PunjabKesari

ਇਹ ਵੀ ਪੜ੍ਹੋ : ਦੁਬਈ ਦੀ ਉਡਾਣ 30 ਤੱਕ ਰੱਦ, ਸ਼ਤਾਬਦੀ 'ਚ 600 ਸੀਟਾਂ ਖਾਲੀ

ਇਸ ਸੰਬੰਧੀ ਗੱਲਬਾਤ ਕਰਦੇ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਦਸਿਆ ਕਿ ਉਕਤ ਔਰਤ ਨੂੰ ਆਈਸੋਲੇਟ ਕਰਕੇ ਫਲੂ ਕਾਰਨਰ 'ਚ ਲਿਜਾਇਆ ਗਿਆ, ਜਿੱਥੇ ਰੈਪਿਡ ਰਿਸਪੌਂਸ ਟੀਮ ਵੱਲੋਂ ਉਕਤ ਔਰਤ ਦਾ ਚੈੱਕਅਪ ਕੀਤਾ ਗਿਆ। ਜਿਸ ਤੋਂ ਬਾਅਦ ਇਸ ਔਰਤ ਨੂੰ ਕਪੂਰਥਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਅਗਲਾ ਚੈੱਕਅਪ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਔਰਤ ਨੂੰ ਕਰੀਬ 13 ਮਾਰਚ ਤੋਂ ਸਾਹ ਲੈਣ 'ਚ ਮੁਸ਼ਕਿਲ, ਬੁਖਾਰ ਅਤੇ ਖਾਂਸੀ ਦੀ ਸਮੱਸਿਆ ਹੈ। ਉਨ੍ਹਾਂ ਦਸਿਆ ਕਿ ਇਸ ਔਰਤ ਦੇ ਰਿਸ਼ਤੇਦਾਰ ਕੈਨੇਡਾ ਤੋਂ ਆਏ ਹਨ, ਜੋ ਵਾਪਸ ਜਾ ਚੁਕੇ ਹਨ ਅਤੇ ਠੀਕ ਹਨ। ਜਿਨ੍ਹਾਂ ਦੇ ਸੰਪਰਕ 'ਚ ਇਹ ਔਰਤ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਇਕ ਸ਼ੱਕੀ ਮਰੀਜ਼ ਹੈ।
ਇਹ ਵੀ ਪੜ੍ਹੋ :  ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ

ਪੰਜਾਬ 'ਚ ਬੱਸਾਂ, ਸਕੂਲ, ਸ਼ਾਪਿੰਗ ਮਾਲ ਬੰਦ
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਅੱਜ ਰਾਤ ਤੋਂ ਸੂਬੇ ਅੰਦਰ ਚੱਲਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਸਮੇਤ ਆਟੋਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਬੇ 'ਚ ਸ਼ਾਪਿੰਗ ਮਾਲ, ਸਪੋਰਟਸ ਕੰਪਲੈਕਸ, ਰੇਸਤਰਾਂ, ਹੋਟਲ ਅਤੇ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

PunjabKesari

ਦੱਸਣਯੋਗ ਹੈ ਕਿ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਸੂਬੇ 'ਚ ਕੋਰੋਨਾ ਵਾਇਰਸ ਦੇ 4 ਕੇਸ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਹੁਣ ਤੱਕ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ 'ਚ ਬੱਸਾਂ, ਸਿੱਖਿਅਕ ਅਦਾਰੇ ਅਤੇ ਕਈ ਹੋਰ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਪੰਜਾਬ ਬੰਦ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਲੋਕਾਂ 'ਚ ਫੈਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਪੰਜਾਬ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।


author

shivani attri

Content Editor

Related News