ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ

Wednesday, Jun 02, 2021 - 03:00 PM (IST)

ਜਲੰਧਰ— ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪਾਜ਼ੇਟਿਵ ਕੇਸਾਂ ਦੇ ਸ਼ਹਿਰਾਂ ’ਚ ਸ਼ਾਮਲ ਰਹਿਣ ਵਾਲੇ ਮਹਾਨਗਰ ਜਲੰਧਰ ਸ਼ਹਿਰ ’ਚ ਵੀ ਹੁਣ ਹੌਲੀ-ਹੌਲੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਰਫ਼ਤਾਰ ਘੱਟਣੀ ਸ਼ੁਰੂ ਹੋ ਗਈ ਹੈ। ਮਿੰਨੀ ਲਾਕਡਾਊਨ ਅਤੇ ਲੋਕਾਂ ਦੀ ਜਾਗਰੂਕਤਾ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਕ ਪਾਸੇ ਜਿੱਥੇ ਸਿਹਤ ਮਹਿਕਮੇ ਵੱਲੋਂ ਸੈਂਪਲਿੰਗ ਵਧਾਈ ਗਈ ਹੈ, ਉਥੇ ਹੀ ਮਰੀਜ਼ਾਂ ਦੀ ਗਿਣਤੀ ’ਚ ਗਿਰਾਵਟ ਵੀ ਆ ਰਹੀ ਹੈ। ਰੋਜ਼ਾਨਾ ਆ ਰਹੇ ਅੰਕੜਿਆਂ ਨੂੰ ਵੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਰਾਹਤ ਮਹਿਸੂਸ ਕਰਨ ਲੱਗਾ ਹੈ। 

ਇਹ ਵੀ ਪੜ੍ਹੋ: 4 ਸਾਲਾ ਬੱਚੀ ਦਾ ਹਾਦਸੇ 'ਚ ਕੱਟਿਆ ਗਿਆ ਸੀ ਪੈਰ, ਡਾਕਟਰਾਂ ਦੀ ਮਦਦ ਤੇ ਜਲੰਧਰ ਦੇ ਡੀ. ਸੀ. ਸਦਕਾ ਬਚੀ ਜਾਨ
ਇਥੇ ਦੱਸਣਯੋਗ ਹੈ ਕਿ ਮਈ ਦੇ ਪਹਿਲੇ ਹਫ਼ਤੇ ਮਰੀਜ਼ਾਂ ਦਾ ਗ੍ਰਾਫ਼ ਇਕਦਮ ਵਧਿਆ ਸੀ ਅਤੇ ਇਕ ਦਿਨ ’ਚ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 900 ਪਾਰ ਕਰ ਗਈ ਸੀ। ਪ੍ਰਤੀ 100 ਸੈਂਪਲ ਪਾਜ਼ੇਟਿਵ ਹੋਣ ਵਾਲਿਆਂ ਦੀ ਗਿਣਤੀ ਵੀ 17 ਪਹੁੰਚ ਗਈ ਸੀ ਪਰ ਬੀਤੇ ਦੋ ਦਿਨਾਂ ਤੋਂ ਇਹ ਪ੍ਰਤੀ 100 ਸੈਂਪਲ 5 ਤੋਂ ਵੀ ਘੱਟ ਹਨ। ਮਈ ਦੇ ਆਖ਼ਰੀ ਦਿਨ ਵੀ ਪਾਜ਼ੇਟਿਵਿਟੀ ਦਰ 3.17 ਦਰਜ ਕੀਤੀ ਗਈ ਯਾਨੀ ਕਿ 100 ਸੈਂਪਲ ਵਿਚੋਂ ਸਿਰਫ਼ ਤਿੰਨ ਹੀ ਮਰੀਜ਼ ਸਾਹਮਣੇ ਆਏ। ਮਈ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਪਹਿਲੇ ਹਫ਼ਤੇ ਪਾਜ਼ੇਟਿਵਿਟੀ ਦਰ ਕਰੀਬ 14 ਸੀ, ਜੋ ਆਖ਼ਰੀ ਹਫ਼ਤੇ ਤੱਕ ਸਿਰਫ਼ 6 ਰਹਿ ਗਈ ਹੈ। ਮੰਗਲਵਾਰ ਨੂੰ ਵੀ ਸਿਰਫ਼ 179 ਲੋਕ ਸੰਕ੍ਰਮਿਤ ਪਾਏ ਗਏ। 7 ਲੋਕਾਂ ਦੀ ਮੌਤ ਹੋਈ ਅਤੇ 92 ਮਰੀਜ਼ ਠੀਕ ਹੋਏ। 

ਛਾਉਣੀ ਅਤੇ ਨੇੜੇ ਦੇ ਇਲਾਕਿਆਂ ’ਚੋਂ 12, ਮਕਸੂਦਾਂ ’ਚੋਂ 8, ਆਦਮਪੁਰ ’ਚੋਂ 7, ਰਾਮਾਮੰਡੀ, ਮਿੱਠਾਪੁਰ, ਬਸਤੀ ਦਾਨਿਸ਼ਮੰਦਾ ਅਤੇ ਕਰਤਾਰਪੁਰ ’ਚੋਂ 5-5, ਬਸਤੀ ਬਾਵਾ ਖੇਲ੍ਹ, ਬਸਤੀ ਸ਼ੇਖ, ਮੁਹੱਲਾ ਗੋਬਿੰਦਗੜ੍ਹ, ਗੁਰੂ ਨਾਨਕਪੁਰਾ, ਜੀ. ਟੀ. ਬੀ. ਨਗਰ, ਅਰਬਨ ਅਸਟੇਟ, ਗੀਤਾ ਕਾਲੋਨੀ, ਭੋਗਪੁਰ ਅਤੇ ਸ਼ਾਹਕੋਟ ’ਚੋਂ 4-4 ਸੰਕ੍ਰਿਮਤ ਪਾਏ ਗਏ। 

ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਹੱਕ 'ਚ ਭਾਜਪਾ ਮਹਿਲਾ ਮੋਰਚਾ ਦੀਆਂ 10 ਆਗੂਆਂ ਨੇ ਦਿੱਤਾ ਅਸਤੀਫ਼ਾ

ਮਰੀਜ਼ਾਂ ਦੇੇ ਘੱਟ ਹੁੰਦੇ ਹੀ ਹਸਪਤਾਲਾਂ ’ਚ ਸਰਜਰੀ ਨੂੰ ਦਿੱਤੀ ਗਈ ਹਰੀ ਝੰਡੀ 
ਕੋਰੋਨਾ ਦੇ ਮਰੀਜ਼ਾਂ ਦੀ ਘੱਟ ਹੁੰਦੇ ਹੀ ਸਿਹਤ ਮਹਿਕਮੇ ਨੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ’ਚ ਇਲੈਕਟਿਵ ਸਰਜਰੀ ਦੇ ਆਦੇਸ਼ ਜਾਰੀ ਕਰ ਦਿੱਤੇ। ਸਿਹਤ ਮਹਕਿਮੇ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਜਲੰਧਰ ਦੇ ਹਸਪਤਾਲਾਂ ’ਚ ਅੱਜ ਤੋਂ ਸਰਜਰੀ ਸ਼ੁਰੂ ਹੋ ਜਾਵੇਗੀ। ਇਥੇ ਦੱਸ ਦੇਈਏ ਕਿ ਸਿਵਲ ਹਸਪਤਾਲ ਨੂੰ ਕੋਵਿਡ ਸੈਂਟਰ ਬਣਾਇਆ ਗਿਆ ਹੈ। 

ਬਲੈਕ ਫੰਗਸ ਦਾ ਵੀ ਮਿਲਿਆ ਨਵਾਂ ਮਰੀਜ਼ 
ਮੰਗਲਵਾਰ ਨੂੰ ਬਲੈਕ ਫੰਗਸ ਦਾ ਇਕ ਨਵਾਂ ਮਰੀਜ਼ ਰਿਪੋਰਟ ਕੀਤਾ ਗਿਆ ਹੈ। ਨੋਟਲ ਅਫ਼ਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। 

ਜਾਣੋ ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1094359
ਨੈਗੇਟਿਵ ਆਏ-971190
ਪਾਜ਼ੇਟਿਵ ਆਏ-60264
ਡਿਸਚਾਰਜ ਹੋਏ-55957
ਮੌਤਾਂ ਹੋਈਆਂ-1385
ਐਕਟਿਵ ਕੇਸ-2922

ਇਹ ਵੀ ਪੜ੍ਹੋ: ਕੈਪਟਨ ਨੇ ਸੱਦੀ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ, ਹੋਵੇਗੀ ਕਈ ਮੁੱਦਿਆਂ 'ਤੇ ਚਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News