ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਲਈ 4 ਲੋਕਾਂ ਦੀ ਜਾਨ, 445 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

Sunday, Apr 18, 2021 - 05:35 PM (IST)

ਜਲੰਧਰ (ਰੱਤਾ)–ਕੋਰੋਨਾ ਨੂੰ ਲੈ ਕੇ ਇਕ ਵਾਰ ਫਿਰ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਅਜੇ ਕਾਬੂ ’ਚ ਆਉਂਦਾ ਦਿਖਾਈ ਨਹੀਂ ਦੇ ਰਿਹਾ। ਐਤਵਾਰ ਨੂੰ ਜ਼ਿਲ੍ਹੇ ’ਚ ਜਿਥੇ 40 ਸਾਲਾ ਔਰਤ ਸਮੇਤ 4 ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ ਹੀ 445 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 489 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 44 ਲੋਕ ਦੂਜੇ ਜ਼ਿਲਿਅਾਂ ਜਾਂ ਸੂਬਿਅਾਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ਟਿਵ ਆਉਣ ਵਾਲੇ 445 ਮਰੀਜ਼ਾਂ ’ਚੋਂ ਕੋਰਟ ਕੰਪਲੈਕਸ ਦੇ ਕੁਝ ਲੋਕ, ਪ੍ਰਾਵੀਡੈਂਟ ਫੰਡ ਦਫਤਰ ਦੇ ਸਟਾਫ ਮੈਂਬਰਸ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ।

ਜਿਨ੍ਹਾਂ ’ਚੋਂ 44 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ਟਿਵ ਆਉਣ ਵਾਲੇ 445 ਮਰੀਜ਼ਾਂ ’ਚੋਂ ਕੋਰਟ ਕੰਪਲੈਕਸ ਦੇ ਕੁਝ ਲੋਕ, ਪ੍ਰਾਵੀਡੈਂਟ ਫੰਡ ਦਫਤਰ ਦੇ ਸਟਾਫ ਮੈਂਬਰਸ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ।
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ ਕੁਝ ਹਰਦੇਵ ਨਗਰ, ਕੋਟ ਕਿਸ਼ਨ ਚੰਦ, ਸੀ. ਆਰ. ਪੀ. ਐੱਫ. ਕੈਂਪਸ, ਰੇਲਵੇ ਕਾਲੋਨੀ, ਅਜੀਤ ਨਗਰ, ਏਕਤਾ ਨਗਰ, ਗੁਰੂ ਰਵਿਦਾਸ ਨਗਰ, ਭਾਰਗੋ ਕੈਂਪ, ਬਸਤੀ ਬਾਵਾ ਖੇਲ, ਘਾਹ ਮੰਡੀ, ਭਗਤ ਸਿੰਘ ਕਾਲੋਨੀ, ਗੁਰੂ ਨਾਨਕ ਨਗਰ, ਲੰਮਾ ਪਿੰਡ, ਛੋਟੀ ਬਾਰਾਦਰੀ, ਅਰਬਨ ਅੈਸਟੇਟ, ਮਾਡਲ ਟਾਊਨ, ਹਰਬੰਸ ਨਗਰ, ਆਬਾਦਪੁਰਾ, ਨਿਊ ਬਲਦੇਵ ਨਗਰ, ਨਿਊ ਲਕਸ਼ਮੀਪੁਰਾ, ਜੇ. ਪੀ. ਨਗਰ, ਨਿਊ ਦਸਮੇਸ਼ ਨਗਰ, ਬਸੰਤ ਵਿਹਾਰ, ਮਾਡਲ ਹਾਊਸ, ਕਮਲ ਵਿਹਾਰ, ਪਾਵਰ ਕਾਲੋਨੀ, ਗੁਰੂ ਤੇਗ ਬਹਾਦਰ ਨਗਰ, ਮਹਾਵੀਰ ਐਵੇਨਿਊ, ਬੰਬੇ ਨਗਰ, ਚੀਮਾ ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਆਦਰਸ਼ ਨਗਰ, ਪੀ. ਏ. ਪੀ., ਆਰਮੀ ਐਨਕਲੇਵ, ਰਾਮਨਗਰ, ਗਾਂਧੀ ਕੈਂਪ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਲੀ ਮੁਹੱਲਾ, ਰਾਮੇਸ਼ਵਰ ਕਾਲੋਨੀ, ਟਾਵਰ ਐਨਕਲੇਵ, ਕ੍ਰਿਸ਼ਨਾ ਨਗਰ, ਅਰਜੁਨ ਨਗਰ, ਬਸਤੀ ਮਿੱਠੂ, ਗੁਜਰਾਲ ਨਗਰ, ਨਿਊ ਗੀਤਾ ਕਾਲੋਨੀ, ਸੰਤੋਸ਼ੀ ਨਗਰ, ਸੈਂਟਰਲ ਟਾਊਨ, ਨਿਊ ਜਵਾਹਰ ਨਗਰ, ਇੰਡਸਟਰੀਅਲ ਏਰੀਆ, ਸ਼ਾਸਤਰੀ ਨਗਰ, ਮਹਾਰਾਜਾ ਗਾਰਡਨ, ਸਰਸਵਤੀ ਵਿਹਾਰ, ਗੁਰਜੈਪਾਲ ਨਗਰ, ਕਬੀਰ ਨਗਰ, ਗੋਬਿੰਦ ਨਗਰ ਸੋਢਲ ਰੋਡ, ਜਲੰਧਰ ਹਾਈਟਸ, ਸ਼ਕਤੀ ਨਗਰ, ਨਿਊ ਹਰਬੰਸ ਨਗਰ, ਨਕੋਦਰ, ਫਿਲੌਰ, ਸ਼ਾਹਕੋਟ, ਕਰਤਾਰਪੁਰ, ਆਦਮਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ :  ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ (ਵੀਡੀਓ)

3162 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 420 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਸ਼ਨੀਵਾਰ 3162 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 420 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6081 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-844178
ਨੈਗੇਟਿਵ ਆਏ-759584
ਪਾਜ਼ੇਟਿਵ ਆਏ-36280
ਡਿਸਚਾਰਜ ਹੋਏ-32076
ਮੌਤਾਂ ਹੋਈਆਂ-1010
ਐਕਟਿਵ ਕੇਸ-3194

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ

ਕੋਰੋਨਾ ਵੈਕਸੀਨੇਸ਼ਨ : 9509 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 9509 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 9509 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 8237 ਨੇ ਪਹਿਲੀ ਅਤੇ 1272 ਨੇ ਦੂਜੀ ਡੋਜ਼ ਲੁਆਈ। ਉਨ੍ਹਾਂ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ਵਿਚ 45 ਸਾਲ ਤੋਂ ਵੱਧ ਉਮਰ ਦੇ 8693 ਲੋਕ, 619 ਫਰੰਟਲਾਈਨਜ਼ ਵਰਕਰਜ਼ ਅਤੇ 197 ਹੈਲਥ ਕੇਅਰ ਵਰਕਰਜ਼ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News