ਜਲੰਧਰ ਜ਼ਿਲ੍ਹੇ ’ਚ 2 ਸਾਲ ਦੀ ਬੱਚੀ ਸਣੇ 393 ਦੀ ਰਿਪੋਰਟ ਪਾਜ਼ੇਟਿਵ, 6 ਨੇ ਤੋੜਿਆ ਦਮ

03/22/2021 9:57:20 AM

ਜਲੰਧਰ (ਰੱਤਾ)- ਜ਼ਿਲ੍ਹੇ ’ਚ ਕੋਰੋਨਾ ਨੇ ਇਕ ਵਾਰ ਫਿਰ ਆਪਣੀ ਰਫਤਾਰ ਤੇਜ਼ ਕਰ ਦਿੱਤੀ ਹੈ, ਜਿਸ ਨਾਲ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿੱਥੇ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਇਸ ਵਾਇਰਸ ਕਾਰਨ ਦਮ ਤੋੜਨ ਵਾਲਿਆਂ ਦਾ ਗ੍ਰਾਫ ਵੀ ਤੇਜ਼ੀ ਨਾਲ ਉਪਰ ਨੂੰ ਜਾ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ’ਚ ਜਿੱਥੇ 393 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉੱਥੇ ਹੀ 6 ਹੋਰ ਮਰੀਜ਼ਾਂ ਨੇ ਇਸ ਵਾਇਰਸ ਨਾਲ ਲੜਦੇ ਹੋਏ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 425 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 32 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸੰਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 393 ਮਰੀਜ਼ਾਂ ’ਚ 2 ਸਾਲ ਦੀ ਬੱਚੀ ਅਤੇ 12 ਸਾਲ ਦੇ ਬੱਚੇ ਅਤੇ ਜੇ. ਪੀ. ਨਗਰ ਤੇ ਆਬਾਦਪੁਰਾ ਦੇ ਪਰਿਵਾਰਾਂ ਦੇ ਤਿੰਨ-ਤਿੰਨ ਮੈਂਬਰ ਸ਼ਾਮਲ ਹਨ। ਬਾਕੀ ਮਰੀਜ਼ਾਂ ’ਚੋਂ ਕੁਝ ਹਰਗੋਬਿੰਦ ਨਗਰ, ਈਸ਼ਵਰ ਨਗਰ, ਗ੍ਰੀਨ ਮਾਡਲ ਟਾਊਨ, ਰਾਮਾ ਮੰਡੀ, ਗਾਂਧੀ ਕੈਂਪ, ਮਹਿੰਦਰੂ ਮੁਹੱਲਾ, ਮਾਨ ਸਿੰਘ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ, ਗੋਵਿੰਦ ਨਗਰ, ਚੀਮਾ ਨਗਰ, ਕਮਲ ਵਿਹਾਰ, ਛੋਟੀ ਬਾਰਾਦਰੀ, ਪ੍ਰੋਫੈਸਰ ਕਾਲੋਨੀ, ਬਸਤੀ ਮਿੱਠੂ, ਲਾਜਪਤ ਨਗਰ, ਇੰਦਰਾ ਪਾਰਕ, ਮੁਹੱਲਾ ਇਸਲਾਮਗੰਜ, ਬਸ਼ੀਰਪੁਰਾ, ਸ਼ੇਰ ਸਿੰਘ ਕਾਲੋਨੀ, ਮਾਡਲ ਹਾਊਸ, ਸਰਸਵਤੀ ਵਿਹਾਰ, ਫਰੈਂਡਸ ਕਾਲੋਨੀ, ਸੈਂਟਰਲ ਟਾਊਨ, ਨਿਊ ਜਵਾਹਰ ਨਗਰ, ਅਰਬਨ ਐਸਟੇਟ, ਗੋਲਡਨ ਐਵੇਨਿਊ, ਸ਼ਹੀਦ ਊਧਮ ਸਿੰਘ ਨਗਰ, ਚਰਨਜੀਤਪੁਰਾ, ਜੈਨ ਕਾਲੋਨੀ, ਸ਼ਕਤੀ ਨਗਰ, ਕਰਤਾਰਪੁਰ, ਆਦਮਪੁਰ, ਨਕੋਦਰ, ਸ਼ਾਹਕੋਟ, ਗੋਰਾਇਆ ਅਤੇ ਫਿਲੌਰ ਦੇ ਵੱਖ-ਵੱਖ ਮੁਹੱਲਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

ਇਨ੍ਹਾਂ ਨੇ ਤੋੜਿਆ ਦਮ
47 ਸਾਲਾ ਸਰਬਜੀਤ ਕੌਰ
55 ਸਾਲਾ ਪਿਆਰਾ ਸਿੰਘ
56 ਸਾਲਾ ਲਖਬੀਰ ਸਿੰਘ
65 ਸਾਲਾ ਗੁਰਦੀਪ ਕੌਰ
68 ਸਾਲਾ ਮਨਜੀਤ ਸਿੰਘ
70 ਸਾਲਾ ਵਿਮਲਾ ਦੇਵੀ

ਚਿੰਤਾ ਵਾਲੀ ਗੱਲ: 6 ਮਰੀਜ਼ਾਂ ’ਚੋਂ 4 ਦੀ ਸਿਰਫ਼ 24 ਘੰਟਿਆਂ ’ਚ ਹੋ ਗਈ ਮੌਤ
ਐਤਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਿਹੜੇ 6 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਇਲਾਜ ਦੌਰਾਨ ਹੋਈ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ’ਚੋਂ 4 ਦੀ ਮੌਤ ਹਸਪਤਾਲ ਪਹੁੰਚਣ ਦੇ ਸਿਰਫ 24 ਘੰਟਿਆਂ ਦੌਰਾਨ ਹੋ ਗਈ, ਜੋ ਕਿ ਬਹੁਤ ਚਿੰਤਾ ਵਾਲੀ ਗੱਲ ਹੈ। ਵਰਣਨਯੋਗ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਘਰ ’ਚ ਹੀ ਕੁਆਰੰਟਾਈਨ ਹੋ ਜਾਵੇ ਅਤੇ ਉਸ ਨੂੰ ਹਸਪਤਾਲ ਨਾ ਜਾਣਾ ਪਵੇ। ਇਸ ਲਈ ਵਧੇਰੇ ਪਾਜ਼ੇਟਿਵ ਮਰੀਜ਼ ਘਰਾਂ ’ਚ ਹੀ ਰਹਿੰਦੇ ਹਨ ਅਤੇ ਲਾਪ੍ਰਵਾਹੀ ਵਰਤਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਸਾਵਧਾਨ 3 ਦਿਨਾਂ ’ਚ ਮਿਲੇ 1027 ਨਵੇਂ ਕੇਸ
ਪਿਛਲੇ ਸਾਲ ਜਦੋਂ ਕੋਰੋਨਾ ਦਾ ਕਹਿਰ ਪੂਰੇ ਜ਼ੋਰਾਂ ’ਤੇ ਸੀ ਤਾਂ ਉਸ ਸਮੇਂ 4 ਦਿਨਾਂ ’ਚ ਕੋਰੋਨਾ ਦੇ 1000 ਨਵੇਂ ਕੇਸ ਮਿਲਦੇ ਸਨ, ਜਦਕਿ ਹੁਣ ਸਿਰਫ਼ 3 ਦਿਨਾਂ ’ਚ ਹੀ 1027 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ। ਵਰਣਨਯੋਗ ਹੈ ਕਿ ਸਾਲ 2020 ’ਚ 29 ਅਗਸਤ ਤੋਂ ਲੈ ਕੇ 19 ਸਤੰਬਰ ਤਕ ਹਰ 4 ਦਿਨਾਂ ’ਚ 1000 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਂਦੀ ਸੀ ਅਤੇ ਇਸ ਵਾਰ ਸਿਰਫ਼ 3 ਦਿਨਾਂ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ) ’ਚ 1027 ਨਵੇਂ ਕੇਸ ਮਿਲਣ ਕਾਰਣ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ।

ਇਹ ਵੀ ਪੜ੍ਹੋ : ਬਰਗਾੜੀ ਕਾਂਡ ਦੇ ਦੋਸ਼ੀ ਜਲਦ ਹੋਣਗੇ ਬੇਨਕਾਬ, ਹੋਵੇਗੀ ਸਖ਼ਤ ਕਾਰਵਾਈ : ਜਾਖੜ

4419 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 135 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਐਤਵਾਰ 4419 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 135 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4099 ਹੋਰ ਲੋਕਾਂ ਦੇ ਸੈਂਪਲ ਲਏ।\

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ- 706486
ਨੈਗੇਟਿਵ ਆਏ- 650818
ਪਾਜ਼ੇਟਿਵ ਆਏ-25974
ਡਿਸਚਾਰਜ ਹੋਏ- 22699
ਮੌਤਾਂ ਹੋਈਆਂ- 819
ਐਕਟਿਵ ਕੇਸ- 2459


shivani attri

Content Editor

Related News